ਅਮਰੀਕਾ : ਪ੍ਰਵਾਸੀ ਭਾਰਤੀ ਸਿੱਖ ਨੂੰ ਜੇਲ੍ਹ 'ਚ ਜ਼ਬਰਦਸਤੀ ਦਾੜ੍ਹੀ ਕੱਟਣ ਲਈ ਕੀਤਾ ਗਿਆ ਮਜਬੂਰ

By  Shanker Badra June 6th 2021 06:05 PM -- Updated: June 6th 2021 06:10 PM

ਅਮਰੀਕਾ : ਕਾਨੂੰਨੀ ਐਡਵਾਇਜ਼ਰੀ ਗਰੁੱਪ ਨੇ (Legal Advocacy Group)  ਨੇ ਅਮਰੀਕੀ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੇ ਕੋਲ ਐਰੀਜ਼ੋਨਾ ਨਜ਼ਰਬੰਦੀ ਸਹੂਲਤ (Arizona Detention Facility)ਵਿਖੇ ਇਕ ਪ੍ਰਵਾਸੀ ਸਿੱਖ ਨੂੰ ਦਾੜ੍ਹੀ ਕਟਵਾਉਣ ਲਈ ਮਜਬੂਰ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਾਰਵਾਈ ਹੈ। 64 ਸਾਲਾ ਭਾਰਤੀ ਪ੍ਰਵਾਸੀ ਸੁਰਜੀਤ ਸਿੰਘ (Surjit Singh)ਨੂੰ ਏਰੀਜੋਨਾ ਦੇ ਯੁਮਾ ਵਿਚ ਹੋਏ ਘਾਤਕ ਵਾਹਨ ਹਾਦਸੇ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਲਈ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

Sikh immigrant forced to shave beard in US prison, advocacy groups demand probe ਅਮਰੀਕਾ : ਪ੍ਰਵਾਸੀ ਭਾਰਤੀ ਸਿੱਖ ਨੂੰ ਜੇਲ੍ਹ 'ਚ ਜ਼ਬਰਦਸਤੀ ਦਾੜ੍ਹੀ ਕੱਟਣ ਲਈ ਕੀਤਾ ਗਿਆ ਮਜਬੂਰ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਪੀੜਤ ਰਾਮ ਰਹੀਮ ਨੇ ਹਸਪਤਾਲ 'ਚ ਕੀਤਾ ਹੰਗਾਮਾ , ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ

ਕਾਨੂੰਨੀ ਐਡਵਾਇਜ਼ਰੀ ਗਰੁੱਪ ਨੇ ਦੋਸ਼ ਲਗਾਇਆ ਹੈ ਕਿ ਜਦੋਂ ਪਿਛਲੇ ਸਾਲ ਸਿੰਘ ਯੁਮਾ ਕਾਉਂਟੀਜੇਲ੍ਹ ਪਹੁੰਚੇ ਸਨ ਤਾਂ ਉਸਦੀ ਪੱਗ ਲਾਹ ਦਿੱਤੀ ਗਈ ਸੀ ਅਤੇ ਅਰੀਜ਼ੋਨਾ ਵਿਭਾਗ ਦੇ ਸੁਧਾਰ ਘਰ, ਮੁੜ ਵਸੇਬੇ ਅਤੇ ਮੁੜ ਸੇਵਾ (ADCRR) ਵੱਲੋਂ ਚਲਾਏ ਗਏ ਅਹੈਮਬਰਾ ਰਿਸੈਪਸ਼ਨ ਸੈਂਟਰ ਵਿੱਚ ਤਬਦੀਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਉਸਦੀ ਦਾੜ੍ਹੀ ਨੂੰ ਜ਼ਬਰਦਸਤੀਕਟਵਾ ਦਿੱਤਾ ਗਿਆ ਸੀ।

Sikh immigrant forced to shave beard in US prison, advocacy groups demand probe ਅਮਰੀਕਾ : ਪ੍ਰਵਾਸੀ ਭਾਰਤੀ ਸਿੱਖ ਨੂੰ ਜੇਲ੍ਹ 'ਚ ਜ਼ਬਰਦਸਤੀ ਦਾੜ੍ਹੀ ਕੱਟਣ ਲਈ ਕੀਤਾ ਗਿਆ ਮਜਬੂਰ

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਿੰਘ ਦੀ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਉਸਨੂੰ ਪੱਗ ਬੰਨਣੀ ਚਾਹੀਦੀ ਹੈ ਅਤੇ ਆਪਣੀ ਦਾੜ੍ਹੀ ਸਮੇਤ ਕੋਈ ਵਾਲ ਨਹੀਂ ਕੱਟਣਾ ਚਾਹੀਦਾ। ਇਸ ਨੂੰ “ਗੰਭੀਰ ਘਟਨਾ” ਕਰਾਰ ਦਿੰਦਿਆਂ ਵਕੀਲ ਸਮੂਹ ਨੇ ਕਿਹਾ ਕਿ ਸੁਰਜੀਤ ਸਿੰਘ “ਬਹੁਤ ਸ਼ਰਮਿੰਦਾ ਅਤੇ ਸਦਮੇ ਵਿੱਚ ਸੀ ਅਤੇ ਉਦਾਸ ਸੀ ਕਿਉਂਕਿ ਉਸਨੇ ਪਹਿਲਾਂ ਕਦੇ ਆਪਣੇ ਵਾਲ ਨਹੀਂ ਕਟਵਾਏ ਸਨ।

ਅਮਰੀਕਾ : ਪ੍ਰਵਾਸੀ ਭਾਰਤੀ ਸਿੱਖ ਨੂੰ ਜੇਲ੍ਹ 'ਚ ਜ਼ਬਰਦਸਤੀ ਦਾੜ੍ਹੀ ਕੱਟਣ ਲਈ ਕੀਤਾ ਗਿਆ ਮਜਬੂਰ

ਸ਼ਿਕਾਇਤ ਵਿਚ ਸਿੱਖ ਪ੍ਰਵਾਸੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਡਗਲਸ ਫੈਸਿਲਿਟੀ ਦੇ ਜੇਲ੍ਹ ਕਾਰਮਚੀਆਂ ਨੇ ਦੂਜੀ ਵਾਰ ਉਸ ਦੀ ਦਾੜ੍ਹੀ ਕਟਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਏਡੀਸੀਆਰਆਰ ਦੀ ਆਗਿਆ ਤੋਂ ਵੱਡੀ ਹੋ ਗਈ ਸੀ। ਐਰੀਜ਼ੋਨਾ ਦੇ ਅਮੇਰਿਕਨ ਸਿਵਲ ਲਿਬਰਟਿਜ ਯੂਨੀਅਨ (ACLU, ਧਰਮ ਅਤੇ ਵਿਸ਼ਵਾਸ ਦੀ ਆਜ਼ਾਦੀ 'ਤੇ ACLU ਪ੍ਰੋਗਰਾਮ (PFRB) , ACLU ਨੈਸ਼ਨਲ ਜੇਲ੍ਹ ਪ੍ਰੋਜੈਕਟ (NPP),ਸਿੱਖ ਸੰਗਠਨ ਅਤੇਇੱਕ ਅੰਤਰਰਾਸ਼ਟਰੀ ਲਾਅ ਫਰਮ WilmerHale LLP ਵੱਲੋਂ ਸਾਂਝੇ ਤੌਰ 'ਤੇ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ।

ਅਮਰੀਕਾ : ਪ੍ਰਵਾਸੀ ਭਾਰਤੀ ਸਿੱਖ ਨੂੰ ਜੇਲ੍ਹ 'ਚ ਜ਼ਬਰਦਸਤੀ ਦਾੜ੍ਹੀ ਕੱਟਣ ਲਈ ਕੀਤਾ ਗਿਆ ਮਜਬੂਰ

ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਬੀਤੇ ਦਿਨੀਂ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਅੱਠ ਵਿਅਕਤੀਆਂ ਵਿੱਚ ਭਾਰਤੀ ਮੂਲ ਦਾ ਇੱਕ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਸੀ। 'ਦਿ ਮਰਕੁਰੀ ਨਿਊਜ਼' ਨੇ ਵੀਰਵਾਰ ਨੂੰ ਦੱਸਿਆ ਸੀ ਕਿ ਤਪਤੇਜਦੀਪ ਸਿੰਘ, ਜੋ ਕਿ ਭਾਰਤ ਵਿਚ ਪੈਦਾ ਹੋਇਆ ਸੀ ਅਤੇ ਕੈਲੀਫੋਰਨੀਆ ਦੇ ਯੂਨੀਅਨ ਸਿਟੀ ਵਿਚ ਵੱਡਾ ਹੋਇਆ ਸੀ, ਉਸ ਦੇ ਪਿੱਛੇ ਪਤਨੀ, ਤਿੰਨ ਸਾਲ ਦਾ ਬੇਟਾ ਅਤੇ ਇਕ ਸਾਲ ਦੀ ਬੇਟੀ ਹੈ।ਸੈਨ ਫਰਾਂਸਿਸਕੋ ਬੇ ਏਰੀਆ ਵਿੱਚ ਸਤਾਏ ਸਿੱਖ ਭਾਈਚਾਰੇ ਨੇ ਉਸਨੂੰ ਇੱਕ "ਮਦਦਗਾਰ ਅਤੇ ਖਿਆਲ ਰੱਖਣ ਵਾਲਾ ਵਿਅਕਤੀ ਦੱਸਿਆ।

-PTCNews

Related Post