ਖ਼ਾਲਸਾ ਸਾਜਨਾ ਦਿਵਸ ਸ੍ਰੀ ਪੰਜਾ ਸਾਹਿਬ ਵਿਖੇ ਮਨਾਉਣ ਲਈ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਕਰੇਗਾ ਵਤਨ ਵਾਪਸੀ

By  Jashan A April 21st 2019 10:16 AM -- Updated: April 21st 2019 10:17 AM

ਖ਼ਾਲਸਾ ਸਾਜਨਾ ਦਿਵਸ ਸ੍ਰੀ ਪੰਜਾ ਸਾਹਿਬ ਵਿਖੇ ਮਨਾਉਣ ਲਈ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਕਰੇਗਾ ਵਤਨ ਵਾਪਸੀ,ਸ੍ਰੀ ਅੰਮ੍ਰਿਤਸਰ ਸਾਹਿਬ: ਖ਼ਾਲਸੇ ਦੇ ਸਾਜਨਾ ਦਿਵਸ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 839 ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਸੀ, ਜੋ ਅੱਜ ਭਾਰਤ ਵਾਪਸੀ ਕਰੇਗਾ।

asr ਖ਼ਾਲਸਾ ਸਾਜਨਾ ਦਿਵਸ ਸ੍ਰੀ ਪੰਜਾ ਸਾਹਿਬ ਵਿਖੇ ਮਨਾਉਣ ਲਈ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਕਰੇਗਾ ਵਤਨ ਵਾਪਸੀ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਤੋਂ ਵਿਸ਼ੇਸ਼ ਟ੍ਰੇਨ ਰਾਹੀਂ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਰੇਲਵੇ ਸਟੇਸ਼ਨ 'ਤੇ ਆਵੇਗਾ। ਵਿਸਾਖੀ ਮੌਕੇ ਗਿਆ ਇਹ ਜਥੇ 'ਚ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਪਿਛਲੇ ਦਿਨੀਂ ਭਾਰਤ ਵਾਪਸ ਭੇਜ਼ੀ ਗਈ ਸੀ।

ਹੋਰ ਪੜ੍ਹੋ: ਪਾਕਿਸਤਾਨ ਪੰਜਾਬ ਦੀ ਅਸੈਂਬਲੀ ‘ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਵਿਖੇ ਬਣਾਉਣ ਦੇ ਭਰੋਸੇ ਦਾ ਪ੍ਰੋ: ਬਡੂੰਗਰ ਵੱਲੋਂ ਸਵਾਗਤ

ਜ਼ਿਕਰ ਏ ਖਾਸ ਹੈ ਕਿ 12 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਕੀਤਾ ਗਿਆ ਸੀ,ਜਿਥੇ 14 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਰਧਾਲੂਅੰ ਨੇ ਸ਼ਿਰਕਤ ਕੀਤੀ।

15 ਅਪ੍ਰੈਲ ਨੂੰ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ, ਜਿਥੋਂ 17 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ (ਸ਼ੇਖੂਪੁਰਾ) ਦੇ ਦਰਸ਼ਨ ਕਰਨ ਮਗਰੋਂ ਫਿਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਰਤਿਆ।

asr ਖ਼ਾਲਸਾ ਸਾਜਨਾ ਦਿਵਸ ਸ੍ਰੀ ਪੰਜਾ ਸਾਹਿਬ ਵਿਖੇ ਮਨਾਉਣ ਲਈ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਕਰੇਗਾ ਵਤਨ ਵਾਪਸੀ

18 ਅਪ੍ਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਅਤੇ 19 ਅਪ੍ਰੈਲ ਨੂੰ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਮਗਰੋਂ ਇਹ ਜਥਾ ਅੱਜ ਨੂੰ ਵਾਪਸ ਭਾਰਤ ਪਰਤ ਰਿਹਾ ਹੈ।

-PTC News

Related Post