Tokyo Olympics 2020: ਭਾਰਤ ਦੀਆਂ ਉਮੀਦਾਂ ਨੂੰ ਲੱਗਾ ਵੱਡਾ ਝਟਕਾ, ਆਪਣੇ ਪਹਿਲੇ ਮੁਕਾਬਲੇ 'ਚ ਹਾਰੀ ਸਿਮਰਨਜੀਤ ਕੌਰ

By  Jashan A July 30th 2021 09:00 AM

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics 2020) ਤੋਂ ਜਿਥੇ ਸਵੇਰੇ ਸਵੇਰੇ ਭਾਰਤ ਵਾਸੀਆਂ ਨੂੰ ਦੀਪਿਕਾ ਕੁਮਾਰੀ ਦੇ ਕੁਆਟਰ ਫਾਈਨਲ 'ਚ ਪਹੁੰਚਣ 'ਤੇ ਖੁਸ਼ਖਬਰੀ ਮਿਲੀ ਸੀ, ਉਥੇ ਹੀ ਭਾਰਤ ਨੂੰ ਮੁੱਕੇਬਾਜ਼ੀ 'ਚ ਨਿਰਾਸ਼ਾ ਹਾਸਲ ਹੋਈ ਹੈ। ਪੰਜਾਬ ਦੀ ਸਿਮਰਨਜੀਤ ਕੌਰ (Simranjit Kaur) ਮਹਿਲਾ 60 ਕਿਲੋਗ੍ਰਾਮ ਵਰਗ ਦੇ ਅੰਤਿਮ 16 ਦੇ ਮੁਕਾਬਲੇ 'ਚ ਹਾਰ ਗਈ। ਥਾਈਲੈਂਡ ਦੀ ਮੁੱਕੇਬਾਜ਼ Sudaporn Seesondee ਨੇ ਸਿਮਰਨਜੀਤ ਨੂੰ 5-0 ਨਾਲ ਹਰਾਇਆ, ਜਿਸ ਦੌਰਾਨ ਉਸ ਨੂੰ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਸ ਹਾਰ ਨਾਲ ਸਿਮਰਨਜੀਤ ਕੌਰ ਦਾ ਟੋਕੀਓ ਓਲੰਪਿਕ ਦਾ ਸਫ਼ਰ ਖਤਮ ਹੋ ਗਿਆ ਹੈ। ਜੇਕਰ ਉਹ ਇਹ ਮੁਕਾਬਲਾ ਜਿੱਤ ਜਾਂਦੀ ਤਾਂ ਉਸ ਨੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰਨਾ ਸੀ।

ਪਹਿਲਾਂ ਮੁਕਾਬਲਾ ਖੇਡ ਰਹੀ ਸੀ ਸਿਮਰਨ-

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਚੱਕਰ ਪਿੰਡ ਨਾਲ ਸਬੰਧ ਰੱਖਣ ਵਾਲੀ ਸਿਮਰਨ ਟੋਕੀਓ ਓਲੰਪਿਕ 'ਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਸੀ, ਉਹਨਾਂ ਦੇ ਚੇਹਰੇ 'ਚ ਦਬਾਅ ਸਾਫ ਦਿੱਖ ਰਿਹਾ ਸੀ, ਜਿਸ ਦਾ ਫਾਇਦ ਵਿਰੋਧੀ ਮੁੱਕੇਬਾਜ਼ ਨੂੰ ਹੋਇਆ ਤੇ ਇਹੀ ਕਾਰਨ ਹੈ ਸਿਮਰਨ ਨੂੰ ਇਸ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਪਿੰਡ ਵਾਸੀਆਂ ਨੂੰ ਸੀ ਵੱਡੀਆਂ ਉਮੀਦਾਂ--

ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ ਤੋਂ ਬਾਅਦ ਸਿਮਰਨ ਦੇ ਪਿੰਡ 'ਚ ਖੁਸ਼ੀ ਦਾ ਮਾਹੌਲ ਸੀ ਤੇ ਸਾਰੇ ਹੀ ਉਹਨਾਂ ਤੋਂ ਮੈਡਲ ਦੀ ਉਮੀਦ ਲਾਈ ਬੈਠੇ ਸਨ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪਿੰਡ ਵਾਲਿਆਂ ਨੇ ਸਿਮਰਨ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ, ਜਿਸ ਦੀ ਬਦੌਲਤ ਹੀ ਉਹ ਟੋਕੀਓ ਓਲੰਪਿਕ 'ਚ ਭਾਰਤ ਵੱਲੋਂ ਖੇਡਣ ਲਈ ਕਾਮਯਾਬ ਹੋਈ।

-PTC News

Related Post