ਅਫ਼ਗਾਨਿਸਤਾਨ : ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਬਣਿਆ ਗ੍ਰਹਿ ਮੰਤਰੀ , ਜਾਣੋਂ ਪੂਰਾ ਮਾਮਲਾ

By  Shanker Badra September 8th 2021 09:44 AM

ਕਾਬੁਲ : ਤਾਲਿਬਾਨ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਤਾਲਿਬਾਨ ਵੱਲੋਂ ਪੰਜਸ਼ੀਰ ਘਾਟੀ ਉੱਤੇ ਜਿੱਤ ਦਾ ਦਾਅਵਾ ਕਰਨ ਦੇ ਕੁਝ ਘੰਟਿਆਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਅਗਸਤ ਨੂੰ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਸੀ ਅਤੇ ਉਦੋਂ ਤੋਂ ਅਫਗਾਨਿਸਤਾਨ ਦੀ ਨਵੀਂ ਸਰਕਾਰ ਬਾਰੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

ਅਫ਼ਗਾਨਿਸਤਾਨ : ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਬਣਿਆ ਗ੍ਰਹਿ ਮੰਤਰੀ , ਜਾਣੋਂ ਪੂਰਾ ਮਾਮਲਾ

ਤਾਲਿਬਾਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਮੁੱਲਾ ਹਸਨ ਅਖੁੰਦ ਅਫਗਾਨਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਮੁੱਲਾ ਅਬਦੁਲ ਗਨੀ ਬਰਾਦਰ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਤਾਲਿਬਾਨ ਦੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੇ ਪੁੱਤਰ ਮੁੱਲਾ ਯਾਕੂਬ ਅਫਗਾਨਿਸਤਾਨ ਦੇ ਨਵੇਂ ਰੱਖਿਆ ਮੰਤਰੀ ਹੋਣਗੇ। ਇਸ ਸਭ ਦੇ ਵਿਚਕਾਰ ਸਿਰਾਜੁਦੀਨ ਹੱਕਾਨੀ ਦਾ ਨਾਮ ਚਰਚਾ ਵਿੱਚ ਹੈ, ਜਿਸਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ।

ਅਫ਼ਗਾਨਿਸਤਾਨ : ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਬਣਿਆ ਗ੍ਰਹਿ ਮੰਤਰੀ , ਜਾਣੋਂ ਪੂਰਾ ਮਾਮਲਾ

ਹੱਕਾਨੀ ਖ਼ਤਰਨਾਕ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਦਾ ਮਾਸਟਰਮਾਈਂਡ ਹੈ। ਅਮਰੀਕਾ ਨੇ ਸਿਰਾਜੁਦੀਨ ਹੱਕਾਨੀ 'ਤੇ 50 ਲੱਖ ਡਾਲਰ ਦਾ ਇਨਾਮ ਵੀ ਐਲਾਨਿਆ ਹੋਇਆ ਹੈ ਅਤੇ ਉਸ ਦਾ ਨਾਂ ਵੀ ਆਲਮੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

ਸਿਰਾਜੁਦੀਨ ਦੀਆਂ ਤਾਰਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਜੁੜੀਆਂ ਹੋਈਆਂ ਹਨ।

ਅਫ਼ਗਾਨਿਸਤਾਨ : ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਬਣਿਆ ਗ੍ਰਹਿ ਮੰਤਰੀ , ਜਾਣੋਂ ਪੂਰਾ ਮਾਮਲਾ

ਸਿਰਾਜੁਦੀਨ 2008 ਦੇ ਕਾਬੁਲ ਬੰਬ ਧਮਾਕਿਆਂ ਦਾ ਮੋਸਟ ਵਾਂਟੇਡ ਹੈ। ਮੰਨਿਆ ਜਾਂਦਾ ਹੈ ਕਿ ਉਹ 2008 ਦੇ ਤਤਕਾਲੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਵੀ ਸ਼ਾਮਲ ਸੀ। ਤਾਲਿਬਾਨ ਨੇ ਪਹਿਲਾਂ ਇੱਕ ਸਮੂਹਿਕ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਹੁਣ ਇਸ 'ਤੇ ਸਵਾਲ ਉਠ ਰਹੇ ਹਨ। ਮੰਤਰੀ ਮੰਡਲ ਵਿੱਚ ਹਜ਼ਾਰਾ ਭਾਈਚਾਰੇ ਦਾ ਇੱਕ ਵੀ ਮੈਂਬਰ ਨਹੀਂ ਹੈ। ਇਸ ਵਿੱਚ ਕਿਸੇ ਔਰਤ ਨੂੰ ਸਥਾਨ ਨਹੀਂ ਦਿੱਤਾ ਗਿਆ ਹੈ।

-PTCNews

Related Post