ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਛੇ ਜਣੇ ਜ਼ਖ਼ਮੀ, ਕੈਬਨਿਟ ਮੰਤਰੀ ਵੱਲੋਂ ਮੁਫ਼ਤ ਇਲਾਜ ਦੇ ਨਿਰਦੇਸ਼

By  Ravinder Singh April 3rd 2022 05:23 PM

ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਊਨਾ ਰੋਡ ਬਾਈਪਾਸ ਉਤੇ ਇਕ ਮੋੜ ਉਤੇ ਟਿੱਪਰ, ਕਾਰ ਤੇ ਇਕ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਛੇ ਵਿਅਕਤੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਛੇ ਜਣੇ ਜ਼ਖ਼ਮੀ, ਕੈਬਨਿਟ ਮੰਤਰੀ ਵੱਲੋਂ ਮੁਫ਼ਤ ਇਲਾਜ ਦੇ ਨਿਰਦੇਸ਼ਜਾਣਕਾਰੀ ਮੁਤਾਬਕ ਭੰਗੀ ਚੋਅ ਦੇ ਨਾਲ ਬਾਈਪਾਸ ਸੜਕ ਉੁਪਰ ਇਕ ਮੋੜ ਉਤੇ ਟਿੱਪਰ, ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਬੈਠੇ ਸਾਰੇ ਹੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕ ਦੇ ਲੋਕਾਂ ਤੇ ਰਾਹਗੀਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਛੇ ਜਣੇ ਜ਼ਖ਼ਮੀ, ਕੈਬਨਿਟ ਮੰਤਰੀ ਵੱਲੋਂ ਮੁਫ਼ਤ ਇਲਾਜ ਦੇ ਨਿਰਦੇਸ਼ਇਸ ਟੱਕਰ ਵਿੱਚ ਕਾਰ ਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਵੇਂ ਹੀ ਇਸ ਘਟਨਾ ਦਾ ਪਤਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਸਿਵਲ ਹਸਪਤਾਲ ਪੁੱਜ ਗਏ ਤੇ ਸਿਵਲ ਸਰਜਨ ਨੂੰ ਸਾਰੇ ਹੀ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ ਦਵਾਈਆਂ ਦੇਣ ਦੇ ਨਿਰਦੇਸ਼ ਦਿੱਤੇ। ਦੋ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਛੇ ਜਣੇ ਜ਼ਖ਼ਮੀ, ਕੈਬਨਿਟ ਮੰਤਰੀ ਵੱਲੋਂ ਮੁਫ਼ਤ ਇਲਾਜ ਦੇ ਨਿਰਦੇਸ਼ਸਿਵਲ ਹਸਪਤਾਲ ਦੇ ਸਾਰੇ ਹੀ ਸਟਾਫ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੇ ਇਲਾਜ ਵਿੱਚ ਕੋਈ ਵੀ ਕੁਤਾਹੀ ਨਾ ਵਰਤੀ ਜਾਵੇ ਨਾਲ ਹੀ ਉਨ੍ਹਾਂ ਦੇ ਪੀਡਬਲਯੂਡੀ ਵਿਭਾਗ ਦੇ ਮੁਲਾਜ਼ਮਾਂ ਨੂੰ ਅਜਿਹੇ ਮੋੜਾਂ ਉਤੇ ਰਿਫਲੈਕਟਰ ਅਤੇ ਸੜਕ ਉਤੇ ਚਿੱਟੀ ਪੱਟੀ ਲਗਾਉਣ ਦੀ ਵੀ ਹਦਾਇਤ ਦਿੱਤੀ। ਐੱਸਐੱਚਓ ਸਦਰ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭ ਦਿੱਤੀ ਹੈ। ਇਹ ਵੀ ਪੜ੍ਹੋ : ਪਿਛਲੀ ਸਰਕਾਰ ਦੇ ਮੰਤਰੀਆਂ ਨੇ ਸਰਕਾਰੀ ਘਰ ਕੀਤੇ ਖਾਲੀ, ਲੱਖਾਂ ਦਾ ਸਰਕਾਰੀ ਸਾਮਾਨ ਗਾਇਬ

Related Post