ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ

By  Shanker Badra February 5th 2019 02:13 PM

ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ:ਕੈਂਸਰ ਅੱਜ ਦੇ ਯੁੱਗ ਵਿੱਚ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਲੋਕ ਇਸ ਨਾਮੁਰਾਦ ਬੀਮਾਰੀ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਜਦੋਂ ਕਿਸੇ ਦੇ ਘਰ ਵਿੱਚ ਕੈਂਸਰ ਦਾ ਨਾਂਅ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ।ਅੱਜ ਅਸੀਂ ਗੱਲ ਕਰਦੇ ਹਾਂ ਚਮੜੀ ਦੇ ਕੈਂਸਰ (Skin cancer) ਬਾਰੇ : ਚਮੜੀ ਦਾ ਕੈਂਸਰ (Skin cancer) ਚਮੜੀ ਤੋਂ ਪੈਦਾ ਹੁੰਦਾ ਹੈ।ਚਮੜੀ ਦੇ ਕੈਂਸਰ ਦੀਆਂ ਤਿੰਨ ਮੁੱਖ ਕਿਸਮਾਂ ਹਨ : ਬੇਸਲ-ਸੈਲ ਕਾਰਸੀਨੋਮਾ ਚਮੜੀ ਦਾ ਕੈਂਸਰ (BCC), ਸਕੁਐਮਸ ਸੈੱਲ ਕਾਰਸੀਨੋਮਾ ਚਮੜੀ ਦਾ ਕੈਂਸਰ (SCC) ਅਤੇ ਮੈਲਾਨੋਮਾ ਜਾਂ ਮੇਲੈਨੋ-ਕਾਰਸੀਨੋਮਾ।ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਹੈ ਜੋ ਕਈ ਸਾਲਾਂ ਤੋਂ ਠੀਕ ਨਾ ਹੋ ਰਿਹਾ ਹੋਵੇ, ਕੋਈ ਪੁਰਾਣਾ ਜ਼ਖ਼ਮ ਹੋਵੇ ਜੋ ਠੀਕ ਨਾ ਹੋ ਰਿਹਾ ਹੋਵੇ ਜਾਂ ਫਿਰ ਚਮੜੀ ’ਤੇ ਕੋਈ ਗੱਠ ਜਿਹੀ ਬਣ ਜਾਵੇ।ਇਹ ਰੋਗ ਕਾਫ਼ੀ ਆਮ ਹੈ।ਇਸ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ।ਇਸ ਲਈ ਖਾਸ਼ ਧਿਆਨ ਰੱਖਣ ਦੀ ਲੋੜ ਹੈ।

Skin Cancer Symptom and Treatment
ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ

1) ਮੈਲਾਨੋਮਾ ਜਾਂ ਮੇਲੈਨੋ-ਕਾਰਸੀਨੋਮਾ : ਇਸ ਕੈਂਸਰ ਦੀ ਦਰ ਚਮੜੀ ਦੇ ਬਾਕੀ ਕੈਂਸਰਾਂ ਨਾਲੋਂ ਘੱਟ ਹੈ ਫਿਰ ਵੀ ਇਹ ਕਿਸਮ ਵਧੇਰੇ ਗੰਭੀਰ 'ਤੇ ਖ਼ਤਰਨਾਕ ਹੁੰਦੀ ਹੈ।ਇਹ ਅਪ੍ਰੇਸ਼ਨ ਦੁਆਰਾ ਕਢਵਾਉਣ ਤੋਂ ਬਾਅਦ ਦੁਬਾਰਾ ਵੀ ਹੋ ਜਾਂਦਾ ਹੈ।ਇਹ ਕੈਂਸਰ ਮੇਲੈਨੋਸਾਇਟ ਸੈੱਲਾਂ ਜੋ ਚਮੜੀ ਨੂੰ ਰੰਗ ਪ੍ਰਦਾਨ ਕਰਦੇ ਹਨ ਤੋਂ ਉਤਪੰਨ ਹੁੰਦਾ ਹੈ।ਜਿਨ੍ਹਾਂ ਲੋਕਾਂ ਵਿੱਚ ਜ਼ਿਆਦਾ ਮੈਲਾਨਿਨ ਹੁੰਦੀ ਹੈ, ਉਨ੍ਹਾਂ ਦਾ ਰੰਗ ਸਾਂਵਲਾ ਜਾਂ ਕਾਲਾ ਹੁੰਦਾ ਹੈ।ਉਨ੍ਹਾਂ ਲੋਕਾਂ ਲਈ ਮੈਲਾਨਿਨ ਫ਼ਇਦੇਮੰਦ ਹੈ ਕਿਉਂਕਿ ਜ਼ਿਆਦਾ ਸਾਂਵਲੇ ਲੋਕਾਂ ਨੂੰ ਮੈਲਾਨੋਮਾ ਸਮੇਤ ਚਮੜੀ ਦੇ ਸਾਰੇ ਕੈਂਸਰ ਘੱਟ ਹੁੰਦੇ ਹਨ।ਦੂਜੇ ਪਾਸੇ ਜੋ ਲੋਕ ਗੋਰੇ ਹੁੰਦੇ ਹਨ ਤੇ ਬਹੁਤ ਧੁੱਪ ਸੇਕਦੇ ਹਨ ,ਉਨ੍ਹਾਂ ਦੀ ਚਮੜੀ ’ਤੇ ਅਣਗਿਣਤ ਤਿਲ ਹੁੰਦੇ ਹਨ।ਗੋਰੀ ਚਮੜੀ ’ਤੇ ਇਹ ਤਿਲ ਗੁਲਾਬੀ ਜਾਂ ਭੂਰੇ ਰੰਗ ਦੇ ਹੁੰਦੇ ਹਨ।ਇਹ ਜਮਾਂਦਰੂ ਵੀ ਹੁੰਦੇ ਹਨ ਤੇ ਕਈਆਂ ਤਿਲਾਂ ’ਤੇ ਵਾਲ ਵੀ ਹੁੰਦੇ ਹਨ।ਜੇ ਇਸ ਵਿੱਚ ਕੁਝ ਤਬਦੀਲੀ ਆਉਂਦੀ ਨਜ਼ਰ ਆਵੇ ਜਿਵੇਂ ਇਸ ਦਾ ਫੈਲਣਾ ਤੇ ਆਕਾਰ ਵਧਣਾ, ਉਧੜ-ਗੁਧੜਾ ਹੋ ਜਾਣਾ, ਖਰੀਂਢ ਆਉਣਾ ਤੇ ਖ਼ੂਨ ਵਗਣਾ ਆਦਿ ਹੋਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕੈਂਸਰ ਬਣ ਰਿਹਾ ਹੈ ਜਾਂ ਬਣ ਗਿਆ ਹੈ।

ਚਮੜੀ ਦੇ ਕੈਂਸਰ ਦੇ ਲੱਛਣ :

-ਜੇਕਰ ਮਾਸ ਵੱਧ ਰਿਹਾ ਹੋਵੇ ,ਮੌਕ੍ਹੇ ਜਾਂ ਵੱਡੇ ਤਿਲ ਵਾਂਗ ਹੋਵੇ ਤੇ ਚਮਕਦਾਰ ਜਾਂ ਉੱਪਰੋਂ ਪਧਰਾ ਨਜ਼ਰ ਆਉਂਦਾ ਹੋਵੇ।

- ਜੇ ਮੌਕ੍ਹੇ ਵਾਲਾ ਲਾਲ ਰੰਗ ਦਾ ਉੱਭਰਵਾਂ ਤੇ ਕੁਝ ਸਖ਼ਤ ਮਾਸ।

- ਜੇ ਛੂਹਣ ਨਾਲ ਖ਼ੂਨ ਨਿਕਲ ਆਵੇ, ਜੋ ਕਾਫ਼ੀ ਸਮੇ ਤੋਂ ਹੋਵੇ ਤੇ ਠੀਕ ਨਾ ਹੋ ਰਿਹਾ ਹੋਵੇ।

-ਕਿਸੇ ਵੀ ਤਰ੍ਹਾਂ ਦਾ ਕੋਈ ਧੱਬਾ ਹੋਵੇ ਜਾਂ ਗੰਢ ਜੋ ਸ਼ੱਕੀ ਹੋਵੇ।

Skin Cancer Symptom and Treatment
ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ

2) ਬੇਸਲ-ਸੈਲ ਕਾਰਸੀਨੋਮਾ : ਇਹ ਸਾਰੇ ਸਰੀਰ ਦੀ ਚਮੜੀ ’ਤੇ ਕਿਤੇ ਵੀ ਹੋ ਸਕਦਾ ਹੈ ਪਰ ਆਮ ਕਰਕੇ ਚਿਹਰੇ ’ਤੇ ਇੱਕ ਖ਼ਾਸ ਥਾਂ ’ਤੇ ਹੁੰਦਾ ਹੈ, ਜਿਵੇਂ ਅੱਖ ਦਾ ਕੋਇਆਂ ਜਾਂ ਅੱਖ ਦਾ ਛੱਪਰ, ਨੱਕ ਦੇ ਨਾਸ ਦਾ ਬਾਹਰਲਾ ਹਿੱਸਾ ਤੇ ਕੰਨ ਵਿੰਨ੍ਹਣ ਵਾਲੀ ਜਗ੍ਹਾ।ਇਹ ਬਾਹਰੋਂ ਲਾਲ-ਭੂਰੇ ਰੰਗ ਦਾ ਖ਼ਰੀਢ ਜਿਹਾ ਲਗਦਾ ਹੈ ਤੇ ਆਕਾਰ ਵਧਦਾ ਜਾਂਦਾ ਹੈ ਜੋ ਦਰਦ ਨਹੀਂ ਕਰਦਾ ਅਤੇ ਛੂਹਣ ’ਤੇ ਖ਼ੂਨ ਵੀ ਨਿਕਲ ਸਕਦਾ ਹੈ ਪਰ ਚਮੜੀ ਦੇ ਥੱਲੇ -ਥੱਲੇ ਇਹ ਚੂਹੇ ਵਾਂਗ ਖੁੱਡ ਕਢਦਾ ਹੋਇਆ ਦੂਰ ਤੱਕ ਪੁੱਜ ਜਾਂਦਾ ਹੈ।

ਇਲਾਜ: ਸਰਜਰੀ, ਕਰਾਇਓਸਰਜਰੀ, ਮਾਇਕਰੋਸਰਜਰੀ ਅਤੇ ਰੇਡੀਏਸ਼ਨ ਆਦਿ ਨਾਲ ਇਸ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ।ਇਸ ਦਾ ਇਲਾਜ ਆਮ ਕਰਕੇ ਪਲਾਸਟਿਕ ਸਰਜਨ ਕਰਦੇ ਹਨ।

ਇਸ ਦੇ ਬਚਾਅ :

-

ਧੁੱਪ ਸੇਕਣਾ ਘਟਾ ਦੇਣਾ ਜਾਂ ਬੰਦ ਕਰ ਦੇਣਾ ਚਾਹੀਦਾ ਹੈ।

-ਧੁੱਪ ਵਿੱਚ ਕੰਮ ਕਰਨ ਜਾਣ ਵੇਲੇ ਸਨ ਸਕਰੀਨ ਦੀ ਵਰਤੋਂ ਕਰੋ।

-ਜਦੋਂ ਵੀ ਸ਼ੱਕ ਪਵੇ ਕਿ ਚਮੜੀ ’ਤੇ ਕੁਝ ਅਸਧਾਰਣ ਹੋ ਰਿਹਾ ਹੈ ਤਾਂ ਬਿਨਾਂ ਦੇਰੀ ਡਾਕਟਰ ਕੋਲੋਂ ਚੈਕ ਕਰਵਾਓ।

Skin Cancer Symptom and Treatment
ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ

3) ਸਕੁਐਮਸ ਸੈੱਲ ਕਾਰਸੀਨੋਮਾ : ਚਮੜੀ ਦੇ ਬਾਹਰੀ ਜਾਂ ਉਪਰਲੇ ਸੈੱਲਾਂ ਨੂੰ ਸਕੁਐਮਸ ਸੈੱਲ ਕਿਹਾ ਜਾਂਦਾ ਹੈ।ਇਹ ਪਤਲੇ ਚਾਨਿਆਂ ਵਰਗੇ ਦਿਸਦੇ ਹਨ।ਇਹ ਸੈੱਲ ਸਾਰੀ ਚਮੜੀ 'ਤੇ ਸਰੀਰ ਦੀਆਂ ਸਾਰੀਆਂ ਬਾਰੀਆਂ (ਜਿਵੇਂ ਮੂੰਹ, ਕੰਨ, ਨੱਕ, ਅੱਖਾਂ, ਜਨਣ ਤੇ ਪਿਸ਼ਾਬ ਪ੍ਰਣਾਲੀ, ਗਲਾ, ਆਵਾਜ਼ ਪੈਦਾ ਕਰਨ ਵਾਲਾ ਅੰਗ ਤੇ ਭੋਜਨ-ਨਾਲੀ ਆਦਿ ਥਾਵਾਂ) ’ਤੇ ਹੁੰਦੇ ਹਨ।ਇਨ੍ਹਾਂ ਥਾਵਾਂ ’ਤੇ ਉਤਪੰਨ ਹੋਣ ਵਾਲੇ ਕੈਂਸਰ ਸਕੁਐਮਸ ਸੈੱਲ ਕਾਰਸੀਨੋਮਾ ਕਿਸਮ ਦੇ ਹੀ ਹੁੰਦੇ ਹਨ।

ਦੱਸ ਦੇਈਏ ਕਿ ਕਿਸੇ ਵੀ ਤਰ੍ਹਾਂ ਦੇ ਕੈਂਸਰ ਤੋਂ ਬਚਾਓ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ :

- ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਪ੍ਰਹੇਜ਼ ਕਰੋ ਜਾਂ ਘੱਟ ਕਰ ਦਿਓ।

- ਜੇਕਰ ਸਿਗਰਟਨੋਸ਼ੀ ਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ।

- ਸਾਫ਼-ਸੁਥਰਾ ਭੋਜਨ ਖਾਓ ਅਤੇ ਸਲਾਦ ਵਾਸਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤੋ।

Skin Cancer Symptom and Treatment
ਜੇਕਰ ਤੁਹਾਡੀ ਵੀ ਚਮੜੀ 'ਤੇ ਫੋੜਾ ਜਾਂ ਜ਼ਖ਼ਮ ਹੈ ਤਾਂ ਹੋ ਸਕਦਾ ਚਮੜੀ ਦਾ ਕੈਂਸਰ ,ਪੜ੍ਹੋ ਲੱਛਣ ਅਤੇ ਇਲਾਜ

ਜੇਕਰ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋਣ ਦਾ ਸ਼ੱਕ ਹੋਵੇ ਜਿਵੇਂ: ਭਾਰ ਤੇ ਭੁੱਖ ਘਟਣਾ, ਦਰਦ-ਰਹਿਤ ਕੋਈ ਜ਼ਖਮ/ਫੋੜਾ, ਕਬਜ਼, ਥੁੱਕ, ਪਿਸ਼ਾਬ ਜਾਂ ਟੱਟੀ ਨਾਲ ਖ਼ੂਨ ਆਉਣਾ, ਔਰਤਾਂ ਦੀ ਛਾਤੀ ਵਿੱਚ ਗਿਲ੍ਹਟੀ, ਮੂੰਹ ਵਿੱਚ ਪੁਰਾਣਾ ਛਾਲਾ, ਆਵਾਜ਼ ਭਾਰੀ ਹੋ ਜਾਣਾ, ਮਹਾਂਵਾਰੀ ਜ਼ਿਆਦਾ ਅਤੇ ਬੇਤਰਤੀਬੀ ਹੋਣਾ ਆਦਿ।ਅਜਿਹਾ ਹੋਣ ’ਤੇ ਬਿਨਾਂ ਕਿਸੇ ਦੇਰੀ ਦੇ ਡਾਕਟਰ ਕੋਲੋਂ ਸਲਾਹ ਲਵੋ ਤਾਂ ਕਿ ਜਾਂਚ ਤੋਂ ਬਾਅਦ ਜਲਦੀ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।ਜੇਕਰ ਕੈਂਸਰ ਦਾ ਮੁਢਲੀ ਸਟੇਜ ’ਤੇ ਪਤਾ ਲੱਗ ਜਾਵੇ ਤਾਂ ਕਾਫ਼ੀ ਹਦ ਤਕ ਇਲਾਜ ਸੰਭਵ ਹੈ।

-PTCNews

Related Post