ਕੈਲੀਫੋਰਨੀਆ ਵਿੱਚ ਛੋਟਾ ਜਹਾਜ ਹੋਇਆ ਹਾਦਸਾਗ੍ਰਸਤ , 5 ਮੌਤਾਂ ,ਐਤਵਾਰ ਨੂੰ ਵਾਪਰਿਆ ਹਾਦਸਾ

By  Joshi August 7th 2018 06:35 AM -- Updated: August 7th 2018 06:49 AM

ਐਤਵਾਰ ਨੂੰ ਕੈਲੀਫੋਰਨੀਆ ਵਿੱਚ ਇੱਕ ਛੋਟੇ ਜਹਾਜ ਦੇ ਹਾਦਸਾ ਗ੍ਰਸਤ ਹੋਣ ਦੇ ਸਮਾਚਾਰ ਹਨ । ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ 5 ਲੋਕ ਮਾਰੇ ਗਏ ਹਨ ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਐਤਵਾਰ ਨੂੰ ਕੋਸਟ ਪਲਾਜ਼ਾ ਨਜ਼ਦੀਕ ਬ੍ਰਿਸਟਲ ਸਟ੍ਰੀਟ ਵਿਖੇ ਵਾਪਰਿਆ ਹੈ ।

ਜਾਣਕਾਰੀ ਅਨੁਸਾਰ ਪਾਇਲਟ ਨੇ ਜੌਨ ਵੇਨ ਹਵਾਈ ਅੱਡੇ ਦੇ ਨਜ਼ਦੀਕ ਆਉਣ ਤੋੰ ਪਹਿਲਾਂ ਹੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਜਿਸ ਤਹਿਤ ਬਹੁਤਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਉੱਥੇ ਖੜੀ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਹ ਵੀ ਖੁਸ਼ਨਸੀਬੀ ਸੀ ਕਿ ਜਿਸ ਸਥਾਨ 'ਤੇ ਇਹ ਜਹਾਜ਼ ਡਿੱਗਾ ਉਸ ਜਗਾ ਕੋਈ ਹੋਰ ਮੌਜੂਦ ਨਹੀਂ ਸੀ । ਜਹਾਜ ਸਿੱਧਾ ਪਾਰਕਿੰਗ ਦੀ ਥਾਂ ਤੇ ਡਿੱਗਾ। ਹਾਦਸੇ ਦਾ ਕਾਰਨ ਜਾਨਣ ਲਈ ਪੜਤਾਲ ਕੀਤੀ ਜਾ ਰਹੀ ਹੈ।

—PTC News

Related Post