ਕੇਰਲ 'ਚ ਗਰਭਵਤੀ ਹਥਣੀ ਦੀ ਮੌਤ 'ਤੇ ਭਖੀ ਇਰਾਨੀ ਅਤੇ ਮੇਨਕਾ ਗਾਂਧੀ, ਰਾਹੁਲ ਗਾਂਧੀ ਨੂੰ ਘੇਰਿਆ

By  Shanker Badra June 4th 2020 02:49 PM -- Updated: June 4th 2020 07:39 PM

ਕੇਰਲ 'ਚ ਗਰਭਵਤੀ ਹਥਣੀ ਦੀ ਮੌਤ 'ਤੇ ਭਖੀ ਇਰਾਨੀ ਅਤੇ ਮੇਨਕਾ ਗਾਂਧੀ, ਰਾਹੁਲ ਗਾਂਧੀ ਨੂੰ ਘੇਰਿਆ:ਨਵੀਂ ਦਿੱਲੀ : ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ। ਹਰ ਕੋਈ ਹਥਣੀ ਦੀ ਦਰਦਨਾਕ ਮੌਤ 'ਤੇ ਸ਼ੋਕ ਜਤਾ ਰਿਹਾ ਹੈ ਤੇ ਦੋਸ਼ੀਆਂ 'ਤੇ ਕੜੀ ਕਰਵਾਈ ਦੀ ਮੰਗ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਕੇਰਲ ਸਰਕਾਰ ਤੋਂ ਰਿਪੋਰਟ ਮੰਗੀ ਹੈ,ਉਥੇ ਭਾਜਪਾ ਅਤੇ ਕਾਂਗਰਸ ਆਹਮੋ -ਸਾਹਮਣੇ ਆ ਗਈਆਂ ਹਨ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ ਹੈ। ਇਸ ਦੌਰਾਨ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਬੇਜ਼ੁਬਾਨ ਜਾਨਵਰ ਦੀ ਬੇਰਹਿਮੀ ਨਾਲ ਹੱਤਿਆ 'ਤੇ ਹੁਣ ਤਕ ਇਕ ਸ਼ਬਦ ਨਹੀਂ ਕਿਹਾ। ਓਧਰ ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਬੇਜ਼ੁਬਾਨ ਜਾਨਵਰ ਦੀ ਮੌਤ 'ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ।

ਉਥੇ ਹੀ ਭਾਜਪਾ ਸਾਂਸਦ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਕੇਰਲ 'ਚ ਹਰ ਤੀਜੇ ਦਿਨ ਇਕ ਹਾਥੀ ਨੂੰ ਮਾਰਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਮੱਲਾਪੁਰਮ ਜ਼ਿਲ੍ਹਾ ਜਾਨਵਰਾਂ ਹੀ ਨਹੀਂ ਇਨਸਾਨਾਂ 'ਤੇ ਬੇਰਹਿਮੀ ਦੀਆਂ ਘਟਨਾਵਾਂ ਪੂਰੇ ਦੇਸ਼ 'ਚ ਬਦਨਾਮ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ, 'ਰਾਹੁਲ ਗਾਂਧੀ ਉਸ ਇਲਾਕੇ ਤੋਂ ਹਨ, ਉਨ੍ਹਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ?

-PTCNews

Related Post