ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ

By  Shanker Badra August 12th 2019 05:30 PM -- Updated: August 12th 2019 05:33 PM

ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ:ਦਿੱਲੀ : ਜਦੋਂ ਵੀ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕਰਦਾ ਹੈ। ਜਿਸ ਕਾਰਨ ਕਈ ਲੋਕ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਦੇ ਰਹਿੰਦੇ ਹਨ ਪਰ ਹੁਣ ਇਹ ਟਿੱਪਣੀ ਮਹਿੰਗੀ ਪੈ ਸਕਦੀ ਹੈ।

Social Media Sikhs Against Wrong Comments Fir registered In Himachal Pradesh ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ

ਹੁਣ ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਸਾਵਧਾਨ ਹੋ ਜਾਣ ,ਨਹੀਂ ਤਾਂ ਜੇਲ੍ਹ ਜਾਣਾ ਪੈ ਸਕਦਾ ਹੈ ਅਤੇ ਕੇਸ ਵੀ ਦਰਜ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ,ਜਿਥੇ 8 ਅਗਸਤ ਨੂੰ ਹਿਮਾਚਲ 'ਚ ਇੱਕ ਵਿਅਕਤੀ ਨੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀ ਕੀਤੀ ਸੀ ,ਜਿਸ ਤੋਂ ਬਦੋਸ ਵਿਅਕਤੀ ਖਿਲਾਫ਼ 295 ਏ ਦਾ ਪਰਚਾ ਦਰਜ ਹੋ ਗਿਆ ਹੈ।

Social Media Sikhs Against Wrong Comments Fir registered In Himachal Pradesh ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ

ਦਰਅਸਲ 'ਚ ਜਦੋਂ ਜੰਮੂ ਕਸ਼ਮੀਰ ਵਿੱਚ  ਧਾਰਾ 370 ਨੂੰ ਹਟਾਉਣ ਬਾਰੇ ਗੱਲ ਚੱਲ ਰਹੀ ਸੀ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਸੀ ,ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਈ ਗਈ ਹੈ ,ਇਸੇ ਤਰਾਂ ਹਿਮਾਚਲ ਵਿੱਚ ਵੀ 371 ਧਾਰਾ ਹੈ ,ਜਿਸ ਵਿੱਚ 118 ਏ ਮੁਤਾਬਕ ਹਿਮਾਚਲ ਦੇ ਲੋਕਾਂ ਨੂੰ ਖੇਤੀਬਾੜੀ ਲਈ ਜ਼ਮੀਨ ਖਰੀਦਣ ਸਬੰਧੀ ਸਮੱਸਿਆ ਆ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ 'ਚ 370 ਦੀ ਤਰਜ਼ 'ਤੇ ਹਿਮਾਚਲ ਵਿਚ ਵੀ ਪੰਜਾਬੀਆਂ ਵੱਲੋਂ ਜ਼ਮੀਨ ਖਰੀਦਣ ਲਈ ਰਾਹ ਖੋਲਣ ਦੀ ਮੰਗ ਕੀਤੀ ਗਈ ਸੀ।

Social Media Sikhs Against Wrong Comments Fir registered In Himachal Pradesh ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ

ਉਨ੍ਹਾਂ ਮੰਗ ਕੀਤੀ ਸੀ ਕਿ ਹਿਮਾਚਲ ਦੇ ਸਥਾਨਕ ਸਿੱਖ ਜਾਂ ਹੋਰ ਬਾਹਰਲੇ ਸਿੱਖ ਓਥੇ ਖੇਤੀਬਾੜੀ ਦੀ ਜ਼ਮੀਨ ਲੈ ਸਕਣ। ਜਿਸ ਦੇ ਲਈ ਓਥੇ ਜ਼ਮੀਨ ਖਰੀਦਣ ਲਈ ਸਿੱਖਾਂ ਨੂੰ ਖੇਤੀਬਾੜੀ ਲੈਂਡ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਇਸ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਉਸ ਬਿਆਨ 'ਤੇ ਰਮੇਸ਼ ਠਾਕੁਰ ਨਾਂਅ ਦੇ ਇੱਕ ਵਿਅਕਤੀ ਨੇ ਸਿੱਖਾਂ ਖਿਲਾਫ਼ ਗ਼ਲਤ ਬਿਆਨ ਦਿੱਤਾ ਸੀ।

Social Media Sikhs Against Wrong Comments Fir registered In Himachal Pradesh ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀਆਂ ਕਰਨ ਵਾਲੇ ਹੋ ਜਾਣ ਸਾਵਧਾਨ ! ਜਾਣਾ ਪੈ ਸਕਦਾ ਜੇਲ੍ਹ ,ਪੜ੍ਹੋ ਪੂਰਾ ਮਾਮਲਾ

ਜਿਸ ਵਿੱਚ ਲਿਖਿਆ ਗਿਆ ਕਿ ਪਗੜੀ ਢੂੰਡ ਕੇ ਨਹੀਂ ਮਿਲਣੀ ,ਅਗਰ ਜ਼ਿਆਦਾ ਦਿਮਾਗ ਲਾਇਆ। ਜਿਸ ਤੋਂ ਬਾਅਦ ਸਿੱਖ ਸੰਗਤਾਂ ਨੇ ਇਸ ਦੀ ਨਿੰਦਾ ਕੀਤੀ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਗ਼ਲਤ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ਼ ਹਿਮਾਚਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

-PTCNews

Related Post