ਅਮਰੀਕਾ : ਪਿਤਾ ਕਤਲ ਮਾਮਲੇ 'ਚ ਭਾਰਤੀ ਮੂਲ ਦੇ ਪੁੱਤਰ ਨੂੰ ਮਿਲੀ 25 ਸਾਲ ਦੀ ਸਜ਼ਾ

By  Joshi May 31st 2018 11:35 AM -- Updated: May 31st 2018 11:46 AM

ਅਮਰੀਕਾ : ਪਿਤਾ ਕਤਲ ਮਾਮਲੇ 'ਚ ਭਾਰਤੀ ਮੂਲ ਦੇ ਪੁੱਤਰ ਨੂੰ ਮਿਲੀ 25 ਸਾਲ ਦੀ ਸਜ਼ਾ ਅਮਰੀਕਾ 'ਚ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਣ ਵਾਲੇ ਪੁੱਤਰ ਨੂੰ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ। ਪਿਤਾ ਨੂੰ ਗੋਲੀ ਨਾਲ ਕਤਲ ਕਰਨ ਵਾਲੇ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਦਾਲਤ ਵੱਲੋਂ 25 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। son get 25 years imprisonment in father murder case usaਮਿਲੀ ਜਾਣਕਾਰੀ ਮੁਤਾਬਕ,  ਸੁਪੀਰਿਅਰ ਅਦਾਲਤ ਦੇ ਜੱਜ ਵੱਲੋਂ ਇਹ ਸਜ਼ਾ ਨਿਊ ਬ੍ਰੰਸਵਿਕ ਵਿਚ ਨਿਊਜਰਸੀ ਦੇ ਵਿਸ਼ਾਲ ਸ਼ਾਹ ਨੂੰ ਸੁਣਾਈ ਗਈ ਹੈ। ਇਸ ਮਾਮਲੇ 'ਚ ਦੋਸ਼ੀ ਨੂੰ ਇਸ ਸਾਲ ਮਾਰਚ 'ਚ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। son get 25 years imprisonment in father murder case usaਮਾਮਲੇ  ਦੀ ਜਾਂਚ 'ਚ ਪਤਾ ਲੱਗਿਆ ਸੀ ਕਿ ਸ਼ਾਹ ਨੇ ਜੂਨ ੨੦੧੬ ਵਿਚ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਹਥਿਆਰ ਨੂੰ ਕਿਸੇ ਲੁਕਵੀਂ ਥਾਂ 'ਤੇ ਛੁਪਾਇਆ ਸੀ॥ ਗੋਲੀ ਲੱਗਣ ਤੋਂ ਬਾਅਦ ਪਿਤਾ ਪ੍ਰਦੀਪ ਕੁਮਾਰ ਸ਼ਾਹ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹਨਾਂ ਨੇ ਦਮ ਤੋੜ੍ਹ ਦਿੱਤਾ ਸੀ। —PTC News

Related Post