ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸੰਗੀਤ ਜਗਤ 'ਚ ਸੋਗ ਦੀ ਲਹਿਰ

By  Jashan A March 5th 2019 10:59 AM

ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸੰਗੀਤ ਜਗਤ 'ਚ ਸੋਗ ਦੀ ਲਹਿਰ,ਪੰਜਾਬ ਦੇ ਪ੍ਰਸਿੱਧ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਹੀਂ ਰਹੇ। ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 54 ਸਾਲ ਸੀ। ਪ੍ਰਗਟ ਸਿੰਘ ਦੀ ਕਲਮ ਨੇ ਹਰਜੀਤ ਹਰਮਨ ਦੀ ਆਵਾਜ਼ ਵਿਚ ਅਨੇਕਾਂ ਸੁਪਰਹਿੱਟ ਗੀਤ ਪੰਜਾਬੀਆਂ ਸਰੋਤਿਆਂ ਦੀ ਝੋਲੀ ਵਿਚ ਪਾਏ ਹਨ।

pargat ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸੰਗੀਤ ਜਗਤ 'ਚ ਸੋਗ ਦੀ ਲਹਿਰ

ਉਹਨਾਂ ਦੇ ਦਿਹਾਂਤ ਦੀ ਜਾਣਕਾਰੀ ਗਾਇਕ ਹਰਜੀਤ ਹਰਮਨ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਰਾਹੀਂ ਦਿੱਤੀ ਹੈ।ਉਹਨਾਂ ਆਪਣੀ ਪੋਸਟ 'ਤੇ ਲਿਖਿਆ ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ "ਅਲਵਿਦਾ ਸਰਦਾਰ ਪਰਗਟ ਸਿਆਂ"

pargat ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸੰਗੀਤ ਜਗਤ 'ਚ ਸੋਗ ਦੀ ਲਹਿਰ

ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਮਹੱਤਤਾ ਵਾਲੇ ਕਸਬੇ ਸ੍ਰੀ ਮਸਤੂਆਣਾ ਸਾਹਿਬ ਦੇ ਕਰੀਬ ਪਿੰਡ ਲਿੱਦੜਾਂ ਦੇ ਜੰਮਪਲ ਪ੍ਰਗਟ ਸਿੰਘ ਦੇ ਗੀਤ ਅਨੇਕਾਂ ਖ਼ੂਬਸੂਰਤ ਅਵਾਜਾਂ ਦੇ ਸ਼ਿੰਗਾਰ ਬਣੇ ਹਨ ਪਰ ਪ੍ਰਗਟ ਦੇ ਗੀਤਾਂ ਦਾ ਜਿਹੜਾ ਰਿਸ਼ਤਾ ਗਾਇਕ ਹਰਜੀਤ ਹਰਮਨ ਦੀ ਆਵਾਜ਼ ਨਾਲ ਹੈ ਉਹ ਹੋਰ ਕਿਸੇ ਨਾਲ ਨਹੀਂ, ਇਸ ਗੱਲ ਦੇ ਗਵਾਹ ਸਮੂਹ ਪੰਜਾਬੀ ਹਨ।

ਹਰਜੀਤ ਹਰਮਨ ਤੋਂ ਇਲਾਵਾ ਪ੍ਰਗਟ ਦੇ ਗੀਤ ਸਤਵਿੰਦਰ ਬਿੱਟੀ, ਰਵਿੰਦਰ ਗਰੇਵਾਲ, ਮਿਸ ਪੂਜਾ, ਹਾਰਵੀ, ਮਨੀ ਔਜਲਾ ਆਦਿ ਗਾਇਕਾਂ ਨੇ ਵੀ ਰਿਕਾਰਡ ਕਰਵਾਏ ਹਨ ਪਰ ਜਿਆਦਾਤਰ ਗੀਤ ਹਰਜੀਤ ਹਰਮਨ ਦੀ ਅਵਾਜ਼ ਨੂੰ ਹੀ ਨਸੀਬ ਹੋਏ ਹਨ।

pargat ਮਿੱਤਰਾਂ ਦਾ ਨਾਂਅ ਚੱਲਦਾ' ਵਰਗੇ ਸੁਪਰਹਿੱਟ ਗੀਤ ਲਿਖਣ ਵਾਲਾ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸੰਗੀਤ ਜਗਤ 'ਚ ਸੋਗ ਦੀ ਲਹਿਰ

ਪ੍ਰਗਟ ਲਿੱਦੜਾਂ ਨੇ 'ਕੁੜੀ ਚਿਰਾਂ ਤੋਂ ਵਿੱਛੜੀ, 'ਚਰਖਾ, 'ਚਿੱਠੀ, 'ਚਾਦਰ, 'ਬਨੇਰੇ ਉੱਤੇ ਕਾਂ, 'ਜੰਜੀਰੀ, 'ਸੁਰਮਾ, 'ਮਰਜ਼ ਇਸ਼ਕ ਦੀ, 'ਪੰਜ਼ੇਬਾਂ, 'ਜੱਟਾਂ ਦੇ ਪੁੱਤ, 'ਚੰਨ, 'ਵੰਡ ਗਏ ਪੰਜਾਬ ਦੀ ਤਰਾਂ, 'ਗੱਲ ਦਿਲ ਦੀ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ।

-PTC News

Related Post