ਸੋਨੀਆ ਗਾਂਧੀ ਦੀ ਸਿਹਤ ਹੋਈ ਢਿੱਲੀ

By  Joshi October 27th 2017 07:30 PM -- Updated: October 27th 2017 07:39 PM

ਸੋਨੀਆ ਗਾਂਧੀ ਦੀ ਸਿਹਤ ਹੋਈ ਢਿੱਲੀ: ਸੋਨੀਆ ਗਾਂਧੀ ਨੂੰ ਸਿਹਤ ਢਿੱਲੀ ਹੋਣ ਕਾਰਨ ਸ਼ਿਮਲਾ ਤੋਂ ਦਿੱਲੀ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ।  ਡਾਕਟਰਾਂ ਨੇ ਕਿਹਾ ਕਿ 70 ਸਾਲਾ ਗਾਂਧੀ ਅਜੇ ਨਿਗਰਾਨੀ ਹੇਠ ਹਨ।

ਸੋਨੀਆ ਗਾਂਧੀ ਦੀ ਸਿਹਤ ਹੋਈ ਢਿੱਲੀਸਰ ਗੰਗਾ ਰਾਮ ਹਸਪਤਾਲ ਦੇ ਇਕ ਉੱਚ ਅਧਿਕਾਰੀ ਨੇ ਕਿਹਾ, "ਸ੍ਰੀਮਤੀ ਸੋਨੀਆ ਗਾਂਧੀ ਅੱਜ ਸ਼ਾਮ 5 ਵਜੇ ਸ਼ਾਮ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਹਨਾਂ ਨੂੰ ਪੇਟ ਦੀ ਤਕਲੀਫ ਸੀ ਅਤੇ ਇਸਦਾ ਇਲਾਜ ਕੀਤਾ ਜਾ ਰਿਹਾ ਹੈ।

ਸੋਨੀਆ ਗਾਂਧੀ ਦੀ ਸਿਹਤ ਹੋਈ ਢਿੱਲੀਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਚੋਣ ਸਰਗਰਮੀਆਂ ਤੇਜ ਹੋ ਗਈਆਂ ਹਨ।9 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਆਪਣੀ ਅਗਲੀ ਸਰਕਾਰ ਦੀ ਚੋਣ ਕਰੇਗਾ। ਮਿਸਿਜ਼ ਗਾਂਧੀ ਨੂੰ ਆਪਣੀ ਪਾਰਟੀ ਦੁਆਰਾ ਪਹਾੜੀ ਰਾਜ ਲਈ ਇੱਕ ਸਟਾਰ ਪ੍ਰਚਾਰਕ ਵਜੋਂ ਸੂਚੀਬੱਧ ਕੀਤਾ ਗਿਆ ਹੈ। ਨਤੀਜੇ ਦਸੰਬਰ 18 ਨੂੰ ਐਲਾਨੇ ਜਾਣਗੇ।

—PTC News

Related Post