ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਸੋਨੀਆ ਗਾਂਧੀ ਈਡੀ ਦੇ ਦਫ਼ਤਰ ਪੁੱਜੀ

By  Ravinder Singh July 21st 2022 02:07 PM

ਨਵੀਂ ਦਿੱਲੀ : ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਪੁੱਜੇ। ਸੋਨੀਆ ਗਾਂਧੀ ਮੱਧ ਦਿੱਲੀ ਦੇ ਏ ਪੀ ਜੇ ਅਬਦੁਲ ਕਲਾਮ ਰੋਡ ਦੇ ਨਾਲ ਲੱਗਦੇ ਵਿਧੁਤ ਲੇਨ ਉਤੇ ਸਥਿਤ ਜਾਂਚ ਏਜੰਸੀ ਦੇ ਹੈੱਡਕੁਆਰਟਰ ਉਤੇ ਆਪਣੀ Z+ ਸ਼੍ਰੇਣੀ ਸੁਰੱਖਿਆ ਨਾਲ ਪੁੱਜੇ।

ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਸੋਨੀਆ ਗਾਂਧੀ ਈਡੀ ਦੇ ਦਫ਼ਤਰ ਪੁੱਜੀਪਿਛਲੇ ਮਹੀਨੇ ਸੋਨੀਆ ਗਾਂਧੀ ਨੂੰ ਈਡੀ ਵੱਲੋਂ ਸੰਮਨ ਭੇਜਿਆ ਗਿਆ ਸੀ ਪਰ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸੋਨੀਆ ਗਾਂਧੀ ਈਡੀ ਦਫ਼ਤਰ ਵਿੱਚ ਨਹੀਂ ਪੁੱਜ ਸਕੇ। ਸੋਨੀਆ ਗਾਂਧੀ ਨੂੰ ਅੱਜ ਮਾਸਕ ਪਹਿਨੇ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੇ ਨਾਲ ਰਾਹੁਲ ਤੇ ਪ੍ਰਿਅੰਕਾ ਗਾਂਧੀ ਵੀ ਸਨ।

ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਸੋਨੀਆ ਗਾਂਧੀ ਈਡੀ ਦੇ ਦਫ਼ਤਰ ਪੁੱਜੀਜਾਣਕਾਰੀ ਅਨੁਸਾਰ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਪੁੱਛ ਪੜਤਾਲ ਸਬੰਧੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਇਥੇ ਈਡੀ ਦੇ ਦਫ਼ਤਰ ਪਹੁੰਚੀ। ਇਸ ਦੌਰਾਨ ਕਾਂਗਰਸ ਵੱਲੋਂ ਇਸ ਖ਼ਿਲਾਫ਼ ਦੇਸ਼ ਭਰ ਵਿੱਚ ਥਾਂ-ਥਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੋਨੀਆ ਗਾਂਧੀ (75) ਮੱਧ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ 'ਤੇ ਵਿਧੁਤ ਲੇਨ ਸਥਿਤ ਜਾਂਚ ਏਜੰਸੀ ਦੇ ਹੈੱਡਕੁਆਰਟਰ 'ਤੇ 'ਜ਼ੈੱਡ ਪਲੱਸ' ਸੁਰੱਖਿਆ ਘੇਰੇ ਨਾਲ ਪੁੱਜੀ। ਦਿੱਲੀ ਪੁਲਿਸ ਨੇ ਸੋਨੀਆ ਗਾਂਧੀ ਦੇ ਜਨਪਥ ਨਿਵਾਸ ਅਤੇ ਈਡੀ ਦਫ਼ਤਰ ਦੇ ਵਿਚਕਾਰ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰਾਹੁਲ ਗਾਂਧੀ ਕੋਲੋਂ ਵੀ ਇਨਫੋਰਸਮੈਂਟ ਡਾਇਰੈਕੋਰੇਟ ਵੱਲੋਂ ਪੁੱਛਗਿੱਛ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜੇਲ੍ਹ 'ਚ ਕੁੱਟਮਾਰ ਦਾ ਬਦਲਾ ਲੈਣ ਲਈ ਮੰਨੂੰ ਕੁੱਸਾ ਨੇ ਹਰਜੀਤ ਪੈਂਟਾ ਦਾ ਕੀਤਾ ਸੀ ਕਤਲ

Related Post