ਆਖਰੀ ਟੈਸਟ ਮੈਚ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਬੋਲੇ ਕੋਹਲੀ

By  Joshi January 28th 2018 09:30 AM -- Updated: January 28th 2018 03:52 PM

South Africa vs India test match: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਟੈਸਟ ਸੀਰੀਜ਼ ਦੇ ਤੀਜ਼ੇ ਅਤੇ ਆਖਰੀ ਟੈਸਟ ਵਿੱਚ ਭਾਰਤ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦਰਜ ਕਰਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੀਰੀਜ਼ ਵਿੱਚ ਗੇਂਦਬਾਜ਼ਾਂ ਦਾ ਯੋਗਦਾਨ ਕਾਫੀ ਮਹੱਤਵਪੂਰਨ ਰਿਹਾ ਹੈ।

South Africa vs India test match: ਆਖਰੀ ਟੈਸਟ ਮੈਚ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਬੋਲੇ ਕੋਹਲੀਕੋਹਲੀ ਨੇ ਕਿਹਾ ਹੈ ਕਿ ਅਸੀਂ ਕਦੇ ਵੀ ਪਹਿਲਾਂ 60 ਵਿਕਟਾਂ ਨਹੀਂ ਲਈਆਂ। ਭਾਰਤ ਨੇ ਇਸ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 63 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਗੁਰਜ ਬਰਕਰਾਰ ਰੱਖਦੇ ਹੋਏ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਜਿੱਤ ਲਈ ਹੈ।

South Africa vs India test match: ਆਖਰੀ ਟੈਸਟ ਮੈਚ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਬੋਲੇ ਕੋਹਲੀਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਆਈ. ਸੀ. ਸੀ. ਟੈਸਟ ਰੈਂਕਿੰਗ ਵਿੱਚ ਭਾਰਤ ਤੋਂ ਅੱਗੇ ਨਹੀ ਵੱਧ ਸਕਦੀ, ਭਾਵੇਂ ਹੀ ਉਹ ਮਾਰਚ ਵਿੱਚ ਆਸਟ੍ਰੇਲੀਆ 'ਚ ਹੋਣ ਵਾਲੀ ਸੀਰੀਜ਼ ਦੇ ਸਾਰੇ ਚਾਰ ਮੈਚ ਜਿੱਤ ਲਵੇ।

—PTC News

Related Post