ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

By  Pardeep Singh February 16th 2022 08:52 AM -- Updated: February 16th 2022 11:28 AM

ਚੰਡੀਗੜ੍ਹ: ਭਗਤੀ ਲਹਿਰ ਦੇ ਸੰਤਾਂ ਵਿਚੋਂ ਭਗਤ ਰਵਿਦਾਸ ਜੀ ਦਾ ਮਹੱਤਵਪੂਰਨ ਸਥਾਨ ਹੈ। 15ਵੀਂ-16ਵੀਂ ਸਦੀ ਵਿੱਚ ਭਗਤੀ ਅੰਦੋਲਨ ਵਿੱਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਾਲੇ ਭਗਤ ਰਵਿਦਾਸ ਇਕ ਰਹੱਸਵਾਦੀ ਵਿਚਾਰਧਾਰਾ ਦੇ ਭਗਤ ਸਨ। ਭਗਤ ਰਵਿਦਾਸ ਜੀ ਦਾ 645 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਹਰ ਸਾਲ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਭਗਤ ਰਵਿਦਾਸ ਦਾ ਜਨਮ 1377 ਵਿੱਚ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਰਘੂ ਅਤੇ ਮਾਤਾ ਦਾ ਨਾਮ ਘੁਰਵਿਣੀਆ ਸੀ।ਇੱਥੇ ਇਕ ਜ਼ਿਕਰਯੋਗ ਤੱਥ ਹੈ ਕਿ ਭਗਤ ਰਵਿਦਾਸ ਜੀ ਦੀ ਜਨਮ ਤਾਰੀਖ ਨੂੰ ਲੈ ਕੇ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ। ਭਗਤ ਰਵਿਦਾਸ ਜੀ ਬਚਪਨ ਤੋਂ ਹੀ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ। ਭਗਤ ਰਵਿਦਾਸ ਮੀਰਾਬਾਈ ਦੀ ਭਗਤੀ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਹੀ ਆਪਣਾ ਗੁਰੂ ਮੰਨਦੇ ਸਨ। ਸੰਤ ਰਵਿਦਾਸ ਜੀ ਕਹਿੰਦੇ ਸਨ ਕਿ ਪ੍ਰਮਾਤਮਾ ਸ਼ੁੱਧ ਮਨ ਵਿੱਚ ਹੀ ਵੱਸਦਾ ਹੈ। ਜੇਕਰ ਕਿਸੇ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਨਹੀਂ, ਲਾਲਚ ਜਾਂ ਵੈਰ-ਵਿਰੋਧ ਨਹੀਂ ਹੈ ਤਾਂ ਅਜਿਹਾ ਮਨ ਹੀ ਭਗਵਾਨ ਦਾ ਮੰਦਰ ਹੈ, ਦੀਵਾ ਹੈ ਅਤੇ ਧੂਪ ਹੈ। ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਕਈ ਥਾਈਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸੰਤ ਰਵਿਦਾਸ ਜੀ ਦੀ ਜੀਵਨੀ ਬਿਆਨ ਕੀਤੀ ਜਾਂਦੀ ਹੈ। ਸਤਿਸੰਗ ਵਿੱਚ ਭਜਨ ਕੀਰਤਨ ਵਿੱਚ ਭਗਤ ਰਵਿਦਾਸ ਜੀ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਲੋਕ ਸ਼ਰਧਾ ਨਾਲ ਭਗਤ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਭਗਤ ਰਵਿਦਾਸ ਜੀ ਨੇ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪ੍ਰਸਥਿਤੀਆਂ ਨੂੰ ਬਿਆਨ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਸੱਤਾ ਵਿਰੁੱਧ ਆਵਾਜ਼ ਬੁਲੰਦ ਕੀਤੀ।

 ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਇਹ ਵੀ ਪੜ੍ਹੋ:ਬਾਲੀਵੁੱਡ ਦੇ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

-PTC News

Related Post