ਸਾਡੇ ਦਬਾਅ ਤੋਂ ਬਾਅਦ ਬੁਲਾਇਆ ਗਿਆ ਵਿਸ਼ੇਸ ਇਜਲਾਸ : ਮਜੀਠੀਆ

By  Jagroop Kaur October 20th 2020 06:11 PM

ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਂਫਰਨਸ ਕੀਤੀ ਗਈ , ਇਸ ਦੌਰਾਨ ਉਹਨਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਦਾ ਇਜਲਾਸ ਸੱਦਣ ਤੋਂ ਭੱਜ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਖ਼ਰਕਾਰ ਲੋਕਾਂ ਦੇ ਦਬਾਅ ਕਾਰਨ ਮਜਬੂਰਨ ਸ਼ੈਸ਼ਨ ਆਯੋਜਿਤ ਕਰਨਾ ਪਿਆ। ਵਿਧਾਇਕਾਂ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਸਰਬਸੰਮਤੀ ਨਾਲ ਪਾਸ ਹੋਏ ਬਿੱਲਾਂ 'ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਸਾਡੇ ਦਬਾਅ ਤੋਂ ਬਾਅਦ ਵਿਸ਼ੇਸ ਇਜਲਾਸ ਬੁਲਾਇਆ ਗਿਆ | ਇਸ ਦੌਰਾਨ ਉਨ੍ਹਾਂ ਕਿਹਾ ਕਿ ਪਤਾ ਨਹੀਂ ਸਰਕਾਰ ਨੇ ਕਿਹੜੀ ਮਨਸ਼ਾ ਤਹਿਤ ਸਾਨੂੰ ਅੱਜ 10 ਵਜੇ ਬਿੱਲ ਦੀ ਕਾਪੀ ਦਿੱਤੀ |Bikram majithia

Bikram majithiaਜੇ ਕੇਂਦਰ ਖਰੀਦ ਨਹੀਂ ਕਰੇਗਾ ਤਾਂ ਪੰਜਾਬ ਦਾ ਕਿਸਾਨ ਰੁੱਲਣਾ ਨਹੀਂ ਚਾਹੀਦਾ। ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦੇਵੇ ਕੈਪਟਨ ਸਰਕਾਰ ਕਿ ਐੱਮ.ਐੱਸ.ਪੀ. ਤੇ ਜੋ ਫ਼ਸਲ ਨਾ ਖਰੀਦੀ ਗਈ ਉਸਦਾ ਪੂਰਾ ਰੇਟ ਦਵਾਇਆ ਜਾਵੇਗਾ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਲੇ ਲੜਾਈ ਖ਼ਤਮ ਨਹੀਂ ਹੋਈ ਬਲਕਿ ਸ਼ੁਰੂ ਹੋਈ ਹੈ।ਸਾਨੂੰ ਬੀਜੇਪੀ ਦੇ ਵਿਧਾਇਕਾਂ ਦੇ ਗ਼ੈਰ-ਹਾਜ਼ਰੀ 'ਤੇ ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਹੈ ਕਾਲੇ ਕਾਨੂੰਨਾਂ ਖਿਲਾਫ਼ ਇੱਕਜੁੱਟ ਹੋਣਾ ਪਵੇਗਾ। ਸਿਆਸੀ ਮੱਤਭੇਦ ਭੁੱਲ ਕੇ ਇੱਕ ਪਲੇਟਫਾਰਮ 'ਤੇ ਆਉਣਾ ਜ਼ਰੂਰੀ ਹੈ। ਰਾਸ਼ਟਰਪਤੀ ਕੋਲ ਸਰਕਾਰ ਦੇ ਨਾਲ ਜਾਣ ਲਈ ਤਿਆਰ ਹਾਂ।Captain Amarinder Singh thanked the all parties for support to the bills passed in the Punjab Vidhan Sabha

ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਪਾਸ ਕੀਤੇ ਬਿਲਾਂ ਦੇ ਸਮਰਥਨ ਲਈ ਵਿਰੋਧੀ ਪਾਰਟੀਆਂ ਦਾ ਕੀਤਾ ਧੰਨਵਾਦਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਪਾਸ ਕੀਤੇ ਬਿਲਾਂ ਦੇ ਸਮਰਥਨ ਲਈ ਵਿਰੋਧੀ ਪਾਰਟੀਆਂ ਦਾ ਧੰਨਵਾਦ ਕੀਤਾ | ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ‘ਚ 3 ਬਿੱਲ ਪੇਸ਼ ਕੀਤੇ ਸਨ ,ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ‘ਚ ਚਰਚਾ ਤੋਂ ਬਾਅਦ ਪੂਰੇ ਸਦਨ ਨੇ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਬਿਲਾਂ ਦੀ ਕਾਪੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ। ਇਸ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ।

Captain Amarinder Singh thanked the all parties for support to the bills passed in the Punjab Vidhan Sabha ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਪਾਸ ਕੀਤੇ ਬਿਲਾਂ ਦੇ ਸਮਰਥਨ ਲਈ ਵਿਰੋਧੀ ਪਾਰਟੀਆਂ ਦਾ ਕੀਤਾ ਧੰਨਵਾਦ

Related Post