ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਹੋਇਆ ਐਲਾਨ

By  Jashan A July 21st 2019 05:08 PM -- Updated: July 21st 2019 05:14 PM

ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਹੋਇਆ ਐਲਾਨ,ਨਵੀਂ ਦਿੱਲੀ: 3 ਅਗਸਤ ਤੋਂ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਪੂਰਨ ਭਾਰਤੀ ਸੀਨੀਅਰ ਚੋਣ ਕਮੇਟੀ ਕਮੇਟੀ ਨੇ ਟੀਮ ਦਾ ਐਲਾਨ ਕੀਤਾ।ਟੀਮ ਦੀ ਕਮਾਨ ਇਕ ਵਾਰ ਫਿਰ ਵਿਰਾਟ ਕੋਹਲੀ ਦੇ ਹੱਥ 'ਚ ਹੈ। ਸ਼ਿਖਰ ਧਵਨ ਦੀ ਸੱਟ ਤੋਂ ਉੱਬਰਣ ਤੋਂ ਬਾਅਦ ਟੀਮ 'ਚ ਵਾਪਸੀ ਹੋ ਗਈ ਹੈ। ਐੱਮ ਐੱਸ ਧੋਨੀ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ। ਉਥੇ ਹੀ ਦਿਨੇਸ਼ ਕਾਰਤਿਕ ਨੂੰ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਕੀਤਾ ਗਿਆ ਹੈ। ਤਿੰਨ ਟੀ-20 ਲਈ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ. ਐੱਲ ਰਾਹੁਲ, ਸ਼੍ਰੇਅਸ ਅਈਯਰ, ਮਨੀਸ਼ ਪੰਡਿਤ, ਰਿਸ਼ਭ ਪੰਤ (ਵਿਕਟਕੀਪਰ), ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ੀਂਗਟਨ ਸੁੰਦਰ, ਰਾਹੁਲ ਚਾਹਰ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਨੀ। ਤਿੰਨ ਵਨ-ਡੇ ਲਈ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ. ਐੱਲ ਰਾਹੁਲ, ਸ਼੍ਰੇਅਸ ਅਈਯਰ, ਮਨੀਸ਼ ਪੰਡਿਤ, ਰਿਸ਼ਭ ਪੰਤ (ਵਿਕਟਕੀਪ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ , ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਨੀ। ਦੋ ਟੈਸਟ ਮੈਚਾਂ ਲਈ ਲਈ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਅਜਿੰਕਯਾ ਰਹਾਣੇ (ਉਪਕਪਤਾਨ), ਮਯੰਕ ਅੱਗਰਵਾਲ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਿੱਧੀਮਾਨ ਸਾਹਾ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਈਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ -PTC News

Related Post