ਸੰਗਤਾਂ ਪਹਿਲੀ ਵਾਰ ਇਤਿਹਾਸਕ ਨਗਰ ਕੀਰਤਨ ਦੌਰਾਨ ਪਵਿੱਤਰ ਖੜਾਂਵਾਂ ਦੇ ਕਰਨਗੀਆਂ ਦਰਸ਼ਨ

By  Jashan A July 31st 2019 10:08 PM -- Updated: July 31st 2019 10:19 PM

ਸੰਗਤਾਂ ਪਹਿਲੀ ਵਾਰ ਇਤਿਹਾਸਕ ਨਗਰ ਕੀਰਤਨ ਦੌਰਾਨ ਪਵਿੱਤਰ ਖੜਾਂਵਾਂ ਦੇ ਕਰਨਗੀਆਂ ਦਰਸ਼ਨ,ਸ੍ਰੀ ਅੰਮ੍ਰਿਤਸਰ ਸਾਹਿਬ: ਸਿੱਖ ਸੰਗਤ ਲਈ ਕੱਲ੍ਹ ਦਾ ਦਿਨ ਬੜਾ ਹੀ ਭਾਗਾਂ ਭਰਿਆ ਹੋਣ ਵਾਲਾ ਹੈ। ਕੌਮਾਂਤਰੀ ਨਗਰ ਕੀਰਤਨ ਸਜਾਉਣ ਨੂੰ ਲੈਕੇ ਜਿਥੇ ਸਿੱਖ ਜਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਸੰਗਤਾਂ ਲਈ ਇੱਕ ਹੋਰ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਂਵਾਂ ਕੋਟ ਲੱਖਪਤ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਗੀਆਂ ਹਨ।

ਜਿਸ ਦੌਰਾਨ ਸੰਗਤਾਂ ਗੁਰੂ ਸਾਹਿਬ ਦੀਆਂ ਖੜਾਂਵਾਂ ਦੇ ਵੀ ਖੁੱਲ੍ਹੇ ਦਰਸ਼ਨ-ਦੀਦਾਰੇ ਕਰ ਸਕਣਗੀਆਂ। ਇਨ੍ਹਾਂ ਪਵਿੱਤਰ ਖੜਾਂਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਇਤਿਹਾਸਕ ਨਗਰ ਕੀਰਤਨ 'ਚ ਸੁਸ਼ੋਭਿਤ ਕੀਤਾ ਜਾਵੇਗਾ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਭਲਕੇ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਸਿੱਖ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਆਰੰਭ ਹੋਵੇਗਾ, ਜੋ ਕਰੀਬ 12:00 ਵਜੇ ਅਟਾਰੀ ਸਰਹੱਦ 'ਤੇ ਪਹੁੰਚ ਜਾਵੇਗਾ, ਜਿਥੇ ਸੰਗਤਾਂ ਵੱਲੋਂ ਭਰਵੇਂ ਸਵਾਗਤ ਲਈ ਪ੍ਰਬੰਧ ਲਗਾਤਾਰ ਜਾਰੀ ਹਨ ਉੱਥੇ ਹੀ ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਹਨ।

-PTC News

Related Post