25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

By  Jashan A January 24th 2019 06:37 PM -- Updated: January 24th 2019 06:38 PM

25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ,ਸ੍ਰੀ ਅਨੰਦਪੁਰ ਸਾਹਿਬ: ਦੇਸ਼ ਭਰ 'ਚ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਅੱਜ 25 ਜਨਵਰੀ ਤੋਂ ਲੈ ਕੇ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਕਰਕੇ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਜਦਕਿ 1 ਫਰਵਰੀ ਤੋਂ ਵਿਰਾਸਤ-ਏ-ਖਾਲਸਾ ਸੈਲਾਨੀਆਂ ਦੇ ਲਈ ਆਮ ਵਾਂਗ ਹੀ ਖੁੱਲੇਗਾ।

anandpur sahib 25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

ਇਸਦੀ ਪੁਸ਼ਟੀ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ਵਿਰਾਸਤ-ਏ-ਖਾਲਸਾ ਮਲਵਿੰਦਰ ਸਿੰਘ ਜੱਗੀ, ਆਈ ਏ ਐਸ ਦੀਆਂ ਹਿਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਮਾਹੀ ਰੱਖ-ਰਖਾਵ ਲਈ ਵਿਰਾਸਤ-ਏ-ਖਾਲਸਾ ਬੰਦ ਰੱਖ ਕੇ ਉਹ ਸਾਰੀ ਮੁਰੰਮਤ ਕਰਨ ਦੇ ਲਈ ਲਈ ਕਿਹਾ ਗਿਆ ਹੈ ਜੋ ਕਿ ਆਮ ਦਿਨਾਂ ਵਿੱਚ ਸੰਭਵ ਨਹੀਂ ਹੁੰਦੀ ਹੈ।

anandpur sahib 25 ਜਨਵਰੀ ਤੋਂ 31 ਜਨਵਰੀ 2019 ਤੱਕ ਛਮਾਹੀ ਰੱਖ-ਰਖਾਵ ਲਈ ਬੰਦ ਰਹੇਗਾ ਵਿਰਾਸਤ-ਏ-ਖਾਲਸਾ

ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗ੍ਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ 1 ਫਰਵਰੀ 2019 ਅਨੁਸਾਰ ਹੀ ਆਪਣਾ ਪ੍ਰੋਗ੍ਰਾਮ ਬਨਾਉਣ।

-PTC News

Related Post