ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ 7 ਅਕਤੂਬਰ ਨੂੰ ਜਿਲ੍ਹਾ ਅੰਮ੍ਰਿਤਸਰ ਵਿਚ ਛੁੱਟੀ ਦਾ ਐਲਾਨ

By  Joshi October 3rd 2017 01:26 PM -- Updated: October 3rd 2017 01:33 PM

Sri Guru Ramdas Ji Gurupurab: ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ 7 ਅਕਤੂਬਰ ਨੂੰ ਜਿਲ੍ਹਾ ਅੰਮ੍ਰਿਤਸਰ ਵਿਚ ਛੁੱਟੀ ਦਾ ਐਲਾਨ

ਸ਼੍ਰੋਮਣੀ ਕਮੇਟੀ ਨੇ ਜਿਲਾ ਪ੍ਰਸ਼ਾਸਨ ਨੂੰ ਕੀਤੀ ਸੀ ਅਪੀਲ

ਪਹਿਲੀ ਵਾਰ ਭਾਰਤ ਪਾਕ ਅਟਾਰੀ ਸਰਹਦ ਤੇ ਹੋਵੇਗੀ ਦੀਪਮਾਲਾ

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਅੰਮ੍ਰਿਤਸਰ ਵਿਖੇ ੭ ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧ 'ਚ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਅਗਵਾਹੀ 'ਚ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਹੈ। ਇਸ ਮੀਟਿੰਗ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਨੂੰ ਮੰਨਾਉਣ ਸਬੰਧੀ  ਤਿਆਰੀਆਂ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਚੱਲ ਰਹੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ ੬ ਨੂੰ ਨਗਰ ਕੀਰਤਨ ਤੇ ੭ ਨੂੰ ਗੁਰਪੂਰਬ ਮਨਾਇਆ ਜਾਵੇਗਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੯ ਅਕਤੂਬਰ ਨੂੰ ਗੁਰਪੁਰਬ ਮਨਾਇਆ ਜਾਵੇਗਾ ਅਤੇ ਘਰ-ਘਰ ਦੀਪਮਾਲਾ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਤਸ਼ਬਾਜੀ, ਜਲੌਅ ਸਜਾਏ ਜਾਣਗੇ।

ਦੱਸਣਯੋਗ ਹੈ ਕਿ ਪਹਿਲੀ ਵਾਰ ਸਕੱਤਰ ਨੇ ਸ਼ਹਿਰਵਾਸੀਆਂ ਤੇ ਦੁਕਨਾਦਾਰਾਂ ਨੂੰ ਘਰ-ਘਰ ਜਾ ਕੇ ਗੁਰਪੁਰਬ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਇਸ ਦੇ ਨਾਲ ਹੀ ਇਸ ਮੌਕੇ ਪਹਿਲੀ ਵਾਰ ਅਟਾਰੀ ਬਾਰਡਰ 'ਤੇ ਦੀਪਮਾਲਾ ਵੀ ਕੀਤੀ ਜਾਵੇਗੀ।

—PTC News

Related Post