ਕੈਪਟਨ ਸਾਬ੍ਹ ਕਦੋਂ ਜਾਗੋਗੇ, ਕਰਜ਼ੇ ਨੇ ਨਿਗਲਿਆ ਇੱਕ ਹੋਰ ਅੰਨਦਾਤਾ

By  Jashan A July 6th 2019 07:21 PM

ਕੈਪਟਨ ਸਾਬ੍ਹ ਕਦੋਂ ਜਾਗੋਗੇ, ਕਰਜ਼ੇ ਨੇ ਨਿਗਲਿਆ ਇੱਕ ਹੋਰ ਅੰਨਦਾਤਾ,ਸ੍ਰੀ ਮੁਕਤਸਰ ਸਾਹਿਬ : ਭਾਵੇ ਪੰਜਾਬ ਸਰਕਾਰ ਵੱਲੋ ਕਿਸਾਨ ਕਰਜ਼ਾ ਮੁਕਤੀ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਪੰਜਾਬ ਦਾ ਕਿਸਾਨ ਅੱਜ ਵੀ ਕਰਜ਼ੇ ਕਾਰਨ ਖੁਦਕਸ਼ੀ ਕਰਨ ਲਈ ਮਜ਼ਬੂਰ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਫਕਰਸਰ ਦਾ ਹੈ, ਜਿਥੇ 30 ਸਾਲ ਦੇ ਨੌਜਵਾਨ ਕਿਸਾਨ ਜਸਵਿੰਦਰ ਸਿੰਘ ਜੱਸੀ ਨੇ ਕਰਜ਼ੇਤੋਂ ਪ੍ਰੇਸ਼ਾਨ ਹੋ ਖੁਦਕੁਸ਼ੀ ਕਰ ਲਈ।

ਪਰਿਵਾਰਕ ਮੈਂਬਰਾਂ ਅਨੁਸਾਰ ਉਸ ਸਿਰ 10 ਤੋਂ 12 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਉਹ ਪਰੇਸ਼ਾਨ ਸੀ। ਜਸਵਿੰਦਰ ਸਿੰਘ ਕੋਲ 5 ਏਕੜ ਜਮੀਨ ਸੀ ਜੋ ਕਿ ਸੇਮ ਦੀ ਮਾਰ ਹੇਠ ਸੀ।

ਹੋਰ ਪੜ੍ਹੋ:ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸ਼ੁਰੂ

ਪਿੰਡ ਵਾਸੀਆਂ ਅਨੁਸਾਰ ਨੌਜਵਾਨ ਕਿਸਾਨ ਜਸਵਿੰਦਰ ਸਿੰਘ ਪਿੰਡ ਵਿਚ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਸੀ, ਉਸਨੇ ਪਿੰਡ ਵਿਚ ਕਈ ਬਜ਼ੁਰਗਾਂ ਦੀਆਂ ਪੈਨਸ਼ਨਾਂ ਦਵਾਈਆਂ ਅਤੇ ਹੋਰ ਕਈ ਸਮਾਜ ਭਲਾਈ ਕਾਰਜ ਕੀਤੇ ਸਨ।

ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post