ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਬਰਾਮਦ, 2 ਦੋਸ਼ੀ ਗ੍ਰਿਫਤਾਰ

By  Jashan A January 25th 2019 08:35 PM

ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਬਰਾਮਦ, 2 ਦੋਸ਼ੀ ਗ੍ਰਿਫਤਾਰ,ਸ੍ਰੀ ਮੁਕਤਸਰ ਸਾਹਿਬ: ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੇ ਸਥਾਨਕ ਬਾਜ਼ਾਰ ‘ਚ ਪੈਂਦੇ ਇੱਕ ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਨੂੰ ਫਿਰੋਜ਼ਪੁਰ ਤੋਂ ਬਰਾਮਦ ਕਰ ਲਿਆ ਗਿਆ ਹੈ। ਜਿਸ ਦੌਰਾਨ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਬਲਜੀਤ ਸਿੰਘ ਉਰਫ ਬੱਬੂ ਅਤੇ ਹਰਪ੍ਰੀਤ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ।

Abducted girl r ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਬਰਾਮਦ, 2 ਦੋਸ਼ੀ ਗ੍ਰਿਫਤਾਰ

ਮਾਮਲੇ ਸਬੰਧੀ ਜਿਲ੍ਹਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜ ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਛਾਪੇਮਾਰੀ ਕਰਦੇ ਹੋਏ 6-7 ਘੰਟੇ 'ਚ ਹੀ ਫਿਰੋਜ਼ਪੁਰ ਕੈਂਟ ਦੇ ਕੋਲੋਂ ਲੜਕੀ ਨੂੰ ਬਰਾਮਦ ਕੀਤਾ ਹੈ।

 Abducted girl r ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਬਰਾਮਦ, 2 ਦੋਸ਼ੀ ਗ੍ਰਿਫਤਾਰ

ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਲੜਕੀ ਦੇ ਪਰਿਜਨਾਂ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਕਾਬੂ ਕੀਤੇ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਹਨਾਂ ਕਿਹਾ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

-PTC News

Related Post