ਸਾਬਕਾ ਐੱਸ.ਐੱਸ.ਪੀ ਰਾਜਜੀਤ ਨੇ ਪਾਸਪੋਰਟ ਕਰਵਾਇਆ ਜਮ੍ਹਾਂ, ਨਾਲ ਲਿਖਿਆ ਇੱਕ ਆਫੀਸ਼ੀਅਲ ਪੱਤਰ

By  Joshi July 9th 2018 09:15 AM -- Updated: July 9th 2018 09:18 AM

ਸਾਬਕਾ ਐੱਸ.ਐੱਸ.ਪੀ ਰਾਜਜੀਤ ਨੇ ਪਾਸਪੋਰਟ ਕਰਵਾਇਆ ਜਮ੍ਹਾਂ, ਨਾਲ ਲਿਖਿਆ ਇੱਕ ਆਫੀਸ਼ੀਅਲ ਪੱਤਰ ਪੰਜਾਬ ਪੁਲਿਸ ਦੇ ਆਈਪੀਐੱਸ ਅਧਿਕਾਰੀ ਰਾਜਜੀਤ ਸਿੰਘ ਨੇ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਅੱਜ ਆਪਣਾ ਪਾਸਪੋਰਟ ਪੰਜਾਬ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤਾ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਇੰਝ ਹੀ ਨਹੀਂ ਜਾਵਾਂਗਾ ਅਤੇ ਉਹਨਾਂ ਆਪਣੇ ਖਿਲਾਫ ਸਾਜਿਸ਼ ਰਚਣ ਦਾ ਇੱਕ ਨਿੱਜੀ ਨਿਊਜ਼ ਚੈਨਲ 'ਤੇ ਦੋਸ਼ ਵੀ ਲਗਾਇਆ। ssp rajjit singh submits passportਉਹਨਾਂ ਨੇ ਚਿੱਠੀ ਲਿਖ ਨੇ ਪੰਜਾਬ ਪੁਲਿਸ ਨੂੰ ਇਸ ਬਾਬਤ ਸੂਚਿਤ ਕਰ ਦਿੱਤਾ ਹੈ ਅਤੇ ਜਾਂਚ 'ਚ ਸ਼ਾਮਿਲ ਹੋਣ ਦੀ ਗੱਲ ਵੀ ਆਖੀ ਹੈ। ਉਹਨਾਂ ਵਿਜੀਲੈਂਸ ਨੂੰ ਕਿਹਾ ਹੈ ਕਿ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ ਅਤੇ ਉਹ ਜਵਾਬ ਦੇਣ ਲਈ ਬਿਲਕੁਲ ਤਿਆਰ ਹਨ। ssp rajjit singh submits passportਕੱਲ੍ਹ ਵੀਡੀਓ ਜਾਰੀ ਕਰ ਕੇ ਰਾਜਜੀਤ ਸਿੰਘ ਨੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਸੀ।  ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਦਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਬਾਦਲਾ ਕਰ ਦਿੱਤਾ ਸੀ। —PTC News

Related Post