ਮੁਹਾਲੀ 'ਚ ਭਾਰਤ-ਆਸਟ੍ਰੇਲੀਆ ਟੀ-20 ਮੈਚ ਲਈ ਪੁਖ਼ਤਾ ਪ੍ਰਬੰਧ, ਸਟੇਡੀਅਮ ਦੇ ਆਲੇ-ਦੁਆਲੇ 'No Flying Zone'

By  Riya Bawa September 18th 2022 08:03 AM -- Updated: September 18th 2022 08:04 AM

India vs Australia Match Mohali: ਮੋਹਾਲੀ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ 20 ਸਤੰਬਰ ਨੂੰ ਹੋਣ ਵਾਲੇ ਟੀ-20 ਮੈਚ ਲਈ ਮੁਹਾਲੀ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੈਚ ਤੋਂ ਦੋ ਦਿਨ ਪਹਿਲਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਪੀਸੀਏ ਸਟੇਡੀਅਮ ਅਤੇ ਇਸ ਦੇ ਆਸਪਾਸ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਵੀ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੀ ਹੈ।

no flyingzone

ਮੁਹਾਲੀ ਦੇ ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਇਹ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਧਾਰਾ 144 ਤਹਿਤ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸਟੇਡੀਅਮ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ 'ਚ ਡਰੋਨ ਉਡਾਉਣ 'ਤੇ ਪਾਬੰਦੀ ਹੋਵੇਗੀ।

ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਥਾਣਾ ਫੇਜ਼-8, ਥਾਣਾ ਫੇਜ਼-11 ਅਤੇ ਥਾਣਾ ਸੋਹਾਣਾ ਦੀਆਂ ਟੀਮਾਂ ਨੇ ਪਿੰਡ ਕੁੰਭੜਾ ਦੀ ਘੇਰਾਬੰਦੀ ਕਰਕੇ ਇੱਥੇ ਚੱਲ ਰਹੇ ਪੀਜੀ ਸੈਂਟਰਾਂ ਦੀ ਜਾਂਚ ਕੀਤੀ। ਪੁਲਿਸ ਦੀ ਇਹ ਕਾਰਵਾਈ ਤਿੰਨ ਘੰਟੇ ਜਾਰੀ ਰਹੀ, ਜਿਸ ਦੌਰਾਨ ਪਿੰਡ ਵਿੱਚ ਚੱਲ ਰਹੇ ਤਿੰਨ ਦਰਜਨ ਦੇ ਕਰੀਬ ਪੀਜੀ ਸੈਂਟਰਾਂ ਵਿੱਚ ਰਹਿੰਦੇ ਲੜਕੇ-ਲੜਕੀਆਂ ਦੀ ਜਾਂਚ ਕੀਤੀ ਗਈ।

PTC News-Latest Punjabi news

ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ 20 ਸਤੰਬਰ ਦੇ ਮੁੱਖ ਟੀ-20 ਮੈਚ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ 19 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਏ ਸਟੇਡੀਅਮ ਦੀ ਸੁਰੱਖਿਆ ਨੂੰ ਵੀ ਪੂਰੀ ਤਰ੍ਹਾਂ ਨਾਲ ਚੈੱਕ ਕੀਤਾ ਗਿਆ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।

-PTC News

Related Post