ਕੋਰੋਨਾ ਮਰੀਜ਼ਾਂ ਨਾਲ ਵਿਦਿਆਰਥੀ ਕਰ ਰਹੇ ਨੇ ਪਾਰਟੀ, ਜਿਸਨੂੰ ਪਹਿਲਾਂ ਹੋਇਆ ਕੋਰੋਨਾ ਮਿਲੇਗਾ ਇਹ ਇਨਾਮ

By  Shanker Badra July 4th 2020 05:27 PM

:ਅਮਰੀਕਾ : ਇੱਕ ਪਾਸੇ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਵਿਚ ਕਹਿਰ ਮਚਾਇਆ ਹੋਇਆ ਹੈ ,ਜਿਸ ਤਹਿਤ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਤੱਕ ਜਾ ਚੁਕੀ ਹੈ। ਉਥੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਚਪੇਟ 'ਚ ਆਉਣ ਵਾਲਾ ਅਮਰੀਕਾ ਦੇਸ਼ ਹੁਣ ਤਕ ਨਹੀਂ ਸਮਝ ਸਕਿਆ ਕਿ ਇਸ ਮਹਾਂਮਾਰੀ 'ਤੇ ਕਿਵੇਂ ਕਾਬੂ ਕੀਤਾ ਜਾ ਸਕੇ। ਉਥੇ ਹੀ ਅਮਰੀਕਾ ਵਿਚ ਹੀ ਅਜਿਹੇ ਲੋਕ ਵੀ ਹਨ ,ਜੋ ਕਿ ਇਸ ਬਿਮਾਰੀ ਨੂੰ ਮਹਿਜ਼ ਇੱਕ ਮਜ਼ਾਕ ਦੇ ਤੌਰ 'ਤੇ ਲੈ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ 'ਚ ਕੁਝ ਵਿਦਿਆਰਥੀ ਕੋਰੋਨਾ ਮਰੀਜ਼ਾਂ ਦੇ ਨਾਲ ਪਾਰਟੀ ਕਰਦੇ ਨਜ਼ਰ ਆਏ ਹਨ। ਉਥੇ ਹੀ ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਸ਼ਰਤ ਰੱਖੀ ਕਿ ਪਾਰਟੀ ਵਿੱਚ ਜੋ ਸਭ ਤੋਂ ਪਹਿਲਾਂ ਕੋਰੋਨਾ ਪਾਜ਼ੀਟਿਵ ਆਵੇਗਾ ,ਉਸ ਨੂੰ ਇਨਾਮ 'ਚ ਪੀਜ਼ਾ ਦਿੱਤਾ ਜਾਵੇਗਾ । ਅਮਰੀਕੀ ਅਧਿਕਾਰੀਆਂ ਮੁਤਾਬਕ ਅਲਬਾਮਾ 'ਚ ਕੁਝ ਵਿਦਿਆਰਥੀਆਂ ਨੇ ਇਸ ਪਾਰਟੀ ਨੂੰ Covid-19 ਪਾਰਟੀ ਦਾ ਨਾਮ ਦਿੱਤਾ ਤੇ ਉਤਸ਼ਾਹ ਇਹ ਦੇਖਣ ਨੂੰ ਮਿਲਿਆ ਕਿ ਸਭ ਤੋਂ ਪਹਿਲਾਂ ਬਿਮਾਰੀ ਕਿਸਨੂੰ ਲੱਗਦੀ ਹੈ।

Students in Alabama threw Covid-19 contest parties in US ਕੋਰੋਨਾ ਮਰੀਜ਼ਾਂ ਨਾਲ ਵਿਦਿਆਰਥੀ ਕਰ ਰਹੇ ਨੇ ਪਾਰਟੀ, ਜਿਸਨੂੰ ਪਹਿਲਾਂ ਹੋਇਆ ਕੋਰੋਨਾ ਮਿਲੇਗਾ ਇਹ ਇਨਾਮ

ਇਸ ਮਾਮਲੇ ਦੇ ਸਾਹਮਣੇ ਆਉਂਦੀਆਂ ਹੀ ਸਿਟੀ ਕਾਊਂਸਲਰ ਸੋਨਾਯਾ ਮੈਕਿੰਸਟਰੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਜਾਣਬੁੱਝ ਕੇ ਕੋਰੋਨਾ ਸੰਕ੍ਰਮਿਤ ਹੋਣ ਕਾਰਨ ਪਾਰਟੀ ਕੀਤੀ। ਇਹੀ ਨਹੀਂ ਪਾਰਟੀ 'ਚ ਮੌਜੂਦ ਲੋਕਾਂ ਨੇ ਹਰ ਉਹ ਕੰਮ ਕੀਤਾ ਜਿਸ ਨਾਲ ਉਹ ਕੋਰੋਨਾ ਪਾਜ਼ੀਟਿਵ ਹੋ ਸਕਦੇ ਹਨ। ਪਾਰਟੀ 'ਚ ਇਕ-ਇਕ ਵਿਅਕਤੀ ਕੋਲ ਜਾ ਕੇ ਉਸ ਤੋਂ ਪੈਸੇ ਲਏ ਗਏ ਤੇ ਤੈਅ ਹੋਇਆ ਕਿ ਜੋ ਸਭ ਤੋਂ ਸੰਕ੍ਰਮਿਤ ਹੋਵੇਗਾ, ਉਸ ਨੂੰ ਇਹ ਪੈਸੇ ਦਿੱਤੇ ਜਾਣਗੇ , ਨਾਲ ਹੀ ਪੀਜ਼ਾ ਪਾਰਟੀ ਦੇਣ ਦਾ ਐਲਾਨ ਕੀਤਾ।

ਪਾਰਟੀ ਤਹਿਤ ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਸਭ ਪ੍ਰਸ਼ਾਸਨ ਦੀ ਨੱਕ ਹੇਠ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਆਯੋਜਨ ਦੀ ਸੂਚਨਾ ਸੀ ਪਰ ਉਨ੍ਹਾਂ ਨੂੰ ਲੱਗਾ ਕਿ ਇਹ ਮਹਿਜ ਅਫਵਾਹ ਹੋ ਸਕਦੀ ਹੈ। ਹਾਲਾਂਕਿ ਬਾਅਦ 'ਚ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਅਸਲ 'ਚ ਅਜਿਹੀ ਪਾਰਟੀ ਹੋਈ ਸੀ।

Students in Alabama threw Covid-19 contest parties in US ਕੋਰੋਨਾ ਮਰੀਜ਼ਾਂ ਨਾਲ ਵਿਦਿਆਰਥੀ ਕਰ ਰਹੇ ਨੇ ਪਾਰਟੀ, ਜਿਸਨੂੰ ਪਹਿਲਾਂ ਹੋਇਆ ਕੋਰੋਨਾ ਮਿਲੇਗਾ ਇਹ ਇਨਾਮ

ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਪਾਰਟੀ ਵੱਲਾ-ਵੱਲਾ ਨਾਮਕ ਸਥਾਨ 'ਤੇ ਕੀਤੀ ਗਈ ਸੀ। ਜਿਸ ਵਿਚ ਪ੍ਰਸ਼ਾਸਨ ਨੇ ਕੋਈ ਵੀ ਵੱਡਾ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਪ੍ਰਸ਼ਾਸਨ ਇਸ ਵਾਰ ਕੁਝ ਕਾਰਵਾਈ ਕਰਦਾ ਨਜ਼ਰ ਆਇਆ ਹੈ। ਅਜਿਹੇ ਵਿਚ ਚਿੰਤਾ ਹੋਰ ਵੱਧ ਦੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਕੋਰੋਨਾ ਦੀ ਮਹਾਂਮਾਰੀ 'ਤੇ ਕਾਬੂ ਕਿਵੇਂ ਪਾਇਆ ਜਾਵੇਗਾ।

-PTCNews

Related Post