ਮੋਹਾਲੀ 'ਚ ਸਬ-ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ

By  Shanker Badra April 25th 2020 12:48 PM -- Updated: April 25th 2020 12:55 PM

ਮੋਹਾਲੀ 'ਚ ਸਬ-ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ:ਮੋਹਾਲੀ : ਮੋਹਾਲੀ ਦੇ ਫੇਜ- 8 ਵਿਚ ਸਬ ਇੰਸਪੈਕਟਰ ਭੁਪਿੰਦਰ ਕੁਮਾਰ (50 ਸਾਲਾ) ਨੂੰ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਦੀ ਖ਼ਬਰ ਆਈ ਹੈ। ਇਸ ਤੋਂ ਬਾਅਦ ਭੁਪਿੰਦਰ ਕੁਮਾਰ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਖ਼ੁਦਕੁਸ਼ੀ ਕੀਤੀ ਹੈ ਜਾਂ ਇਹ ਘਟਨਾ ਗਲਤੀ ਨਾਲ ਵਾਪਰੀ ਹੈ। ਉਹ ਫੇਜ਼ -6 ਪੁਲਿਸ ਚੌਕੀ ਦਾ ਇੰਚਾਰਜ ਵੀ ਸੀ।

ਦੱਸਿਆ ਜਾਂਦਾ ਹੈ ਕਿ ਭੁਪਿੰਦਰ ਕੁਮਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਉਸਦੀ ਪਤਨੀ ਬਿਮਾਰ ਸੀ। ਪਤਨੀ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਸੀ। ਇਸ ਕਾਰਨ ਵੀ ਉਹ ਬਹੁਤ ਦੁਖੀ ਸੀ।

-PTCNews

Related Post