ਸੂਡਾਨ ਦੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ , 18 ਭਾਰਤੀਆਂ ਦੀ ਮੌਤ , ਸੈਂਕੜੇ ਜ਼ਖਮੀ

By  Shanker Badra December 4th 2019 08:16 PM

ਸੂਡਾਨ ਦੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ , 18 ਭਾਰਤੀਆਂ ਦੀ ਮੌਤ , ਸੈਂਕੜੇ ਜ਼ਖਮੀ:ਸੂਡਾਨ :  ਸੁਡਾਨ ਦੀ ਰਾਜਧਾਨੀ ਖਾਰਤੂਮ ਵਿਚ ਚੀਨੀ ਮਿੱਟੀ ਦੀ ਇਕ ਫ਼ੈਕਟਰੀ ਵਿਚ ਵੱਡਾ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਦੌਰਾਨ 18 ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਘੱਟੋ-ਘੱਟ 130 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਫ਼ੈਕਟਰੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ।

Sudan factory LPG tanker blast , 18 Indians killed, 130 others injured ਸੂਡਾਨ ਦੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ , 18 ਭਾਰਤੀਆਂ ਦੀ ਮੌਤ , ਸੈਂਕੜੇ ਜ਼ਖਮੀ

ਇਸ ਦੌਰਾਨਸੂਡਾਨ ਵਿੱਚ ਭਾਰਤੀ ਦੂਤਾਵਾਸ ਨੇ ਵੈਬਸਾਈਟ 'ਤੇਇਸ ਘਟਨਾ ਵਿੱਚ ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ। ਦੂਤਾਵਾਸ ਨੇ ਜੋ ਸੂਚੀ ਜਾਰੀ ਕੀਤੀ ਹੈ, ਉਸ ਅਨੁਸਾਰ 16 ਭਾਰਤੀ ਲਾਪਤਾ ਹਨ ਜਦਕਿ ਸੱਤ ਭਾਰਤੀ ਹਸਪਤਾਲ ਵਿੱਚ ਭਰਤੀ ਹੈ। ਤਿੰਨ ਲੋਕ ਆਈਸੀਯੂ ਵਿੱਚ ਰੱਖੇ ਗਏ ਹਨ। ਭਾਰਤੀ ਦੂਤਾਵਾਸ ਨੇ ਇਹ ਵੀ ਦੱਸਿਆ ਹੈ ਕਿ ਕੰਪਨੀ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਵਿੱਚੋਂ 34 ਸੁਰੱਖਿਅਤ ਹਨ।

Sudan factory LPG tanker blast , 18 Indians killed, 130 others injured ਸੂਡਾਨ ਦੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ , 18 ਭਾਰਤੀਆਂ ਦੀ ਮੌਤ , ਸੈਂਕੜੇ ਜ਼ਖਮੀ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੂਡਾਨ ਵਿੱਚ ਹੋਏ ਇਸ ਦਰਦਨਾਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਡਾਨ ਵਿੱਚ ਚੀਨੀ ਮਿੱਟੀ ਦੀ ਫ਼ੈਕਟਰੀ ਵਿੱਚ ਇੱਕ ਐਲੀਪੀ ਟੈਂਕਰ ਵਿੱਚ ਧਮਾਕੇ ਦੀ ਖ਼ਬਰ ਮਿਲੀ ਹੈ। ਇਹ ਜਾਣਕੇ ਦੁੱਖ ਹੋਇਆ ਕਿ ਕੁਝ ਭਾਰਤੀ ਕਾਮੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਦਕਿ ਕੁਝ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।

-PTCNews

Related Post