ਜਲੰਧਰ : ਗੰਨਾ ਕਿਸਾਨਾਂ ਅਤੇ ਗੰਨਾ ਮਾਹਰਾਂ ਵਿਚਕਾਰ ਅੱਜ ਦੁਪਹਿਰੇ 3:30 ਵਜੇ ਹੋਵੇਗੀ ਅਹਿਮ ਮੀਟਿੰਗ

By  Shanker Badra August 23rd 2021 12:26 PM

ਚੰਡੀਗੜ੍ਹ : ਜਲੰਧਰ 'ਚ ਗੰਨਾ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਹੈ। ਗੰਨਾ ਕਿਸਾਨਾਂ ਅਤੇ ਗੰਨਾ ਮਾਹਿਰਾਂ ਵਿਚਕਾਰ ਅੱਜ 3:30 ਵਜੇ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਗੰਨੇ ਦੀ ਉਤਪਾਦਨ ਲਾਗਤ ਬਾਰੇ ਚਰਚਾ ਹੋਵੇਗੀ ,ਮੁੱਖ ਮੰਤਰੀ ਨੂੰ ਰਿਪੋਰਟ ਭੇਜੀ ਜਾਵੇਗੀ। ਜਿਸ ਤੋਂ ਬਾਅਦ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਤਿਮ ਫੈਸਲਾ ਲੈ ਸਕਦੇ ਹਨ। ਸਮਰਥਨ ਮੁੱਲ 'ਤੇ ਸਰਕਾਰ ਤੇ ਕਿਸਾਨਾਂ ਵਿਚਾਲੇ ਰੇੜਕਾ ਜਾਰੀ ਹੈ।

ਜਲੰਧਰ : ਗੰਨਾ ਕਿਸਾਨਾਂ ਅਤੇ ਗੰਨਾ ਮਾਹਰਾਂ ਵਿਚਕਾਰ ਅੱਜ ਦੁਪਹਿਰੇ 3:30 ਵਜੇ ਹੋਵੇਗੀ ਅਹਿਮ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਦਿੱਤੀ ਇਜਾਜ਼ਤ

ਇਸ ਤੋਂ ਪਹਿਲਾਂ ਐਤਵਾਰ ਨੂੰ ਗੰਨਾ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਸ ਦੌਰਾਨ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ ਲਾਗਤ ਮੁੱਲ ਨੂੰ ਲੈ ਕੇ ਕਾਫ਼ੀ ਦੇਰ ਤੱਕ ਚਰਚਾ ਹੁੰਦੀ ਹੋਈ ਹੈ। ਫ਼ਿਲਹਾਲ ਦੋਵਾਂ ਧਿਰਾਂ ਦੀ ਕਿਸੇ ਵੀ ਮੁੱਦੇ 'ਤੇ ਸਹਿਮਤੀ ਨਹੀਂ ਬਣੀ, ਜਿਸ ਦੇ ਚਲਦਿਆਂ ਕਿਸਾਨਾਂ ਵਲੋਂ ਜਲੰਧਰ 'ਚ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ।

ਜਲੰਧਰ : ਗੰਨਾ ਕਿਸਾਨਾਂ ਅਤੇ ਗੰਨਾ ਮਾਹਰਾਂ ਵਿਚਕਾਰ ਅੱਜ ਦੁਪਹਿਰੇ 3:30 ਵਜੇ ਹੋਵੇਗੀ ਅਹਿਮ ਮੀਟਿੰਗ

ਇਸ ਮੀਟਿੰਗ ਦੌਰਾਨ ਗੰਨਾ ਉਤਪਾਦਕਾਂ ਦੀ ਨਿੱਜੀ ਖੰਡ ਮਿੱਲਾਂ ਵੱਲ ਬਕਾਇਆ ਰਾਸ਼ੀ 15 ਦਿਨਾਂ 'ਚ ਅਤੇ ਸਹਿਕਾਰੀ ਮਿੱਲਾਂ ਦੀ ਇਕ ਸਤੰਬਰ ਤੱਕ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਆਈ ਸੀ ਤਾਂ ਉਨ੍ਹਾਂ ਮੰਗ ਚੁੱਕੀ ਸੀ ਕਿ ਹਰ ਸਾਲ 10 ਰੁਪਏ ਉਤਪਾਦਨ ਲਾਗਤ 'ਚ ਵਾਧਾ ਕੀਤਾ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ, ਜਿਸ ਦੇ ਚਲਦਿਆਂ ਉਹ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।

ਜਲੰਧਰ : ਗੰਨਾ ਕਿਸਾਨਾਂ ਅਤੇ ਗੰਨਾ ਮਾਹਰਾਂ ਵਿਚਕਾਰ ਅੱਜ ਦੁਪਹਿਰੇ 3:30 ਵਜੇ ਹੋਵੇਗੀ ਅਹਿਮ ਮੀਟਿੰਗ

ਉਨ੍ਹਾਂ ਕਿਹਾ ਕਿ ਅੱਜ ਗੁਆਂਢੀ ਸੂਬੇ ਹਰਿਆਣਾ 'ਚ ਉਤਪਾਦਨ ਲਾਗਤ 358 ਰੁਪਏ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਉਤਪਾਦਨ ਲਾਗਤ 350 ਰੁਪਏ ਕੱਢੀ ਹੈ, ਜਦਕਿ ਕਿਸਾਨਾਂ ਵਲੋਂ 388 ਰੁਪਏ ਖ਼ਰਚਾ ਦੱਸਿਆ ਗਿਆ, ਜਿਸ ਨੂੰ ਸਰਕਾਰ ਨੇ ਨਕਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗੰਨਾ ਉਤਪਾਦਕਾਂ ਦਾ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲ ਬਕਾਇਆ ਪਏ 200 ਕਰੋੜ ਰੁਪਏ ਤੁਰੰਤ ਜਾਰੀ ਕਰੇ ਤੇ ਨਾਲ ਹੀ ਗੰਨੇ ਦਾ ਮੁੱਲ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ।

ਜਲੰਧਰ : ਗੰਨਾ ਕਿਸਾਨਾਂ ਅਤੇ ਗੰਨਾ ਮਾਹਰਾਂ ਵਿਚਕਾਰ ਅੱਜ ਦੁਪਹਿਰੇ 3:30 ਵਜੇ ਹੋਵੇਗੀ ਅਹਿਮ ਮੀਟਿੰਗ

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਮੁੱਖ ਮੰਤਰੀ ਵਲੋਂ ਮੀਟਿੰਗ ਦਾ ਕੋਈ ਸੁਨੇਹਾ ਨਾ ਆਇਆ ਤਾਂ ਭਲਕੇ ਤੋਂ ਪੰਜਾਬ ਦੇ ਹਾਈਵੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਵਲੋਂ 400 ਰੁਪਏ ਪ੍ਰਤੀ ਕੁਇੰਟਲ ਕੀਮਤ ਕੇਵਲ ਗੰਨੇ ਦਾ ਲਾਗਤ ਮੁੱਲ ਹੀ ਮੰਗਿਆ ਜਾ ਰਿਹਾ ਹੈ, ਜਿਸ ਨੂੰ ਦੇਣ ਤੋਂ ਵੀ ਸਰਕਾਰ ਆਨਾਕਾਨੀ ਕਰ ਰਹੀ ਹੈ। ਇਸ ਮੀਟਿੰਗ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ, ਕੁਲਵੰਤ ਸਿੰਘ ਸੰਧੂ, ਬਲਦੇਵ ਸਿੰਘ ਸਿਰਸਾ, ਹਰਮੀਤ ਸਿੰਘ ਕਾਦੀਆਂ, ਜੰਗਬੀਰ ਸਿੰਘ ਚੌਹਾਨ, ਜਗਜੀਤ ਸਿੰਘ ਡੱਲੇਵਾਲ, ਕੁਲਦੀਪ ਸਿੰਘ ਵਜੀਦਪੁਰ ਤੇ ਹੋਰ ਮੌਜੂਦ ਸਨ।

-PTCNews

Related Post