ਪ੍ਰਨੀਤ ਕੌਰ ਨੂੰ ਨਕਾਰਨ ਵਾਸਤੇ ਬਠਿੰਡਾ ਦੇ ਵਿਕਾਸ ਅਤੇ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਫੀ ਹੈ : ਸੁਖਬੀਰ ਬਾਦਲ

By  Shanker Badra March 6th 2019 08:10 PM

ਪ੍ਰਨੀਤ ਕੌਰ ਨੂੰ ਨਕਾਰਨ ਵਾਸਤੇ ਬਠਿੰਡਾ ਦੇ ਵਿਕਾਸ ਅਤੇ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਫੀ ਹੈ : ਸੁਖਬੀਰ ਬਾਦਲ:ਜ਼ੀਰਕਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਦੇ ਵਿਕਾਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਂਗਰਸ ਪਾਰਟੀ ਅਤੇ ਇਸ ਦੀ ਉਮੀਦਵਾਰ ਪਰਨੀਤ ਕੌਰ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਨਕਾਰਨ ਲਈ ਕਾਫੀ ਹੈ।ਇੱਥੇ ਪਾਰਟੀ ਵਿਧਾਇਕ ਐਨ.ਕੇ ਸ਼ਰਮਾ ਦੇ ਹਲਕੇ ਵਿਚ ਪਾਰਟੀ ਵਰਕਰਾਂ ਦੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਬਠਿੰਡਾ ਦਾ ਮਿਸਾਲਯੋਗ ਵਿਕਾਸ ਹੋਇਆ ਹੈ।ਜਿਸ ਤਹਿਤ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਤੋਂ ਇਲਾਵਾ, ਬਠਿੰਡਾ ਵਿਚ ਪੈਟਰੋਲੀਅਮ ਰਿਫਾਇਨਰੀ ਲੱਗੀ ਹੈ, ਕੇਂਦਰੀ ਯੂਨੀਵਰਸਿਟੀ , ਏਮਜ਼ ਦੀ ਸਥਾਪਨਾ ਅਤੇ ਨਵਾ ਹਵਾਈ ਅੱਡਾ ਵੀ ਬਣਿਆ ਹੈ।ਉਹਨਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਕੈਪਟਨ ਅਮਰਿੰਦਰ ਦੇ ਪਿਛਲੇ ਕਾਰਜਕਾਲ ਦੌਰਾਨ ਪਟਿਆਲਾ ਸੰਸਦੀ ਹਲਕੇ ਅੰਦਰ ਕੋਈ ਵੱਡਾ ਪ੍ਰਾਜੈਕਟ ਨਹੀਂ ਲੱਗਿਆ ਅਤੇ ਨਾ ਹੀ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਅੰਦਰ ਕੋਈ ਵਿਕਾਸ ਨਜ਼ਰ ਆਇਆ ਹੈ। ਲੋਕ ਕੈਪਟਨ ਪਰਿਵਾਰ ਦੇ ਇਸ ਨਿਕੰਮੇਪਣ ਨੂੰ ਵੋਟਾਂ ਦਾ ਇਨਾਮ ਕਿਉਂ ਦੇਣ। [caption id="attachment_265880" align="aligncenter" width="275"]Sukhbir Badal Capt Amarinder Singh And Preneet Kaur On Statement ਪ੍ਰਨੀਤ ਕੌਰ ਨੂੰ ਨਕਾਰਨ ਵਾਸਤੇ ਬਠਿੰਡਾ ਦੇ ਵਿਕਾਸ ਅਤੇ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਫੀ ਹੈ : ਸੁਖਬੀਰ ਬਾਦਲ[/caption] ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਜ਼ੀਰਕਪੁਰ-ਡੇਰਾ ਬੱਸੀ- ਮੋਹਾਲੀ ਇਲਾਕੇ ਉੱਤੇ ਧਿਆਨ ਕੇਂਦਰਿਤ ਕੀਤਾ ਸੀ ਅਤੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਾਪਨਾ ਨਾਲ ਇਸ ਖੇਤਰ ਅੰਦਰ ਆਰਥਿਕ ਗਤੀਵਿਧੀਆਂ ਨੂੰ ਤਕੜਾ ਹੁਲਾਰਾ ਮਿਲਿਆ ਹੈ।ਉਹਨਾਂ ਕਿਹਾ ਕਿ ਇਸ ਸਾਲ ਅਪਰੈਲ ਤੋਂ ਮੋਹਾਲੀ ਤੋਂ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ 33 ਤੋਂ ਵਧ ਕੇ 85 ਹੋ ਜਾਵੇਗੀ, ਜਿਸ ਨਾਲ ਮੋਹਾਲੀ ਇੱਕ ਅੰਤਰਰਾਸ਼ਟਰੀ ਆਈਟੀ ਗੜ ਬਣ ਜਾਵੇਗਾ।ਉਹਨਾਂ ਕਿਹਾ ਕਿ ਅਕਾਲੀ ਦਲ ਜ਼ੀਰਕਪੁਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।ਦੁਬਾਰਾ ਸਰਕਾਰ ਬਣਨ ਤੇ ਅਕਾਲੀ ਦਲ ਜ਼ੀਰਕਪੁਰ ਨੂੰ ਤਰੱਕੀ ਪੱਖੋਂ ਮੁਹਾਲੀ ਦੇ ਬਰਾਬਰ ਕਰ ਦੇਵੇਗਾ। [caption id="attachment_265882" align="aligncenter" width="300"]Sukhbir Badal Capt Amarinder Singh And Preneet Kaur On Statement ਪ੍ਰਨੀਤ ਕੌਰ ਨੂੰ ਨਕਾਰਨ ਵਾਸਤੇ ਬਠਿੰਡਾ ਦੇ ਵਿਕਾਸ ਅਤੇ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਫੀ ਹੈ : ਸੁਖਬੀਰ ਬਾਦਲ[/caption] ਕਾਂਗਰਸ ਪਾਰਟੀ ਅਤੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਉਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਵਾਈ ਹਮਲਿਆਂ ਉੱਤੇ ਉਂਗਲੀ ਉਠਾ ਕੇ ਕਾਂਗਰਸ ਪ੍ਰਧਾਨ ਸਾਡੀਆਂ ਫੌਜਾਂ ਦਾ ਅਪਮਾਨ ਕਰ ਰਿਹਾ ਹੈ ਅਤੇ ਉਹਨਾਂ ਦਾ ਮਨੋਬਲ ਡੇਗ ਰਿਹਾ ਹੈ।ਉਹਨਾਂ ਕਿਹਾ ਕਿ ਇਹ ਸਿਰਫ ਸਿਆਸੀ ਮੰਤਵ ਲਈ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਰਾਹੁਲ ਨੂੰ ਸਮਝਣਾ ਚਾਹੀਦਾ ਹੈ ਕਿ ਦੇਸ਼ ਸਭ ਤੋਂ ਪਹਿਲਾਂ ਹੁੰਦਾ ਹੈ।ਉਹਨਾਂ ਨੇ ਲੋਕ ਸਭਾ ਚੋਣਾਂ ਮੌਕੇ ਰਾਹੁਲ ਦੇ ਪੰਜਾਬ ਆਉਣ ਉੱਤੇ ਵੀ ਸੁਆਲ ਉਠਾਇਆ।ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਕੱਲ ਨੂੰ ਸਿਰਫ ਚੋਣ ਪ੍ਰਚਾਰ ਕਰਨ ਵਾਸਤੇ ਆ ਰਿਹਾ ਹੈ ਜਦਕਿ ਉਸ ਨੂੰ ਪੰਜਾਬ ਦੇ 900 ਖੁਦਕੁਸ਼ੀ ਪੀੜਤ ਪਰਿਵਾਰਾਂ ਵਿਚੋਂ ਕਿਸੇ ਇੱਕ ਦੇ ਕੋਲ ਵੀ ਜਾਣ ਦਾ ਕਦੇ ਸਮਾਂ ਨਹੀਂ ਮਿਲਿਆ,ਜਿਹਨਾਂ ਦੇ ਸਕੇ ਸੰਬੰਧੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਖੁਦਕੁਸ਼ੀਆਂ ਕਰ ਗਏ। [caption id="attachment_265879" align="aligncenter" width="300"]Sukhbir Badal Capt Amarinder Singh And Preneet Kaur On Statement ਪ੍ਰਨੀਤ ਕੌਰ ਨੂੰ ਨਕਾਰਨ ਵਾਸਤੇ ਬਠਿੰਡਾ ਦੇ ਵਿਕਾਸ ਅਤੇ ਪਟਿਆਲੇ ਦੀ ਅਣਦੇਖੀ ਵਿਚਲਾ ਵੱਡਾ ਫਾਸਲਾ ਹੀ ਕਾਫੀ ਹੈ : ਸੁਖਬੀਰ ਬਾਦਲ[/caption] ਸ.ਬਾਦਲ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇੱਕਜੁੱਟ ਹੋਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਦੇਸ਼ ਨੂੰ ਇਸ ਸਮੇਂ ਜਦੋਂ ਪਾਕਿਸਤਾਨ ਇੱਥੇ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਲਈ ਆ ਰਹੀਆਂ ਚੋਣਾਂ ਵਿਚ ਲੋਕਾਂ ਨੂੰ ਕਾਂਗਰਸ ਸਰਕਾਰ ਵਿਰੁੱਧ ਬੇਵਿਸਾਹੀ ਦਾ ਵੋਟ ਦੇਣਾ ਚਾਹੀਦਾ ਹੈ। -PTCNews

Related Post