ਪੱਛਮੀ ਬੰਗਾਲ 'ਚ ਹੋਈ ਮਮਤਾ ਬੈਨਰਜੀ ਦੀ ਜਿੱਤ , ਸੁਖਬੀਰ ਸਿੰਘ ਬਾਦਲ ਨੇ ਦਿੱਤੀ ਵਧਾਈ

By  Jagroop Kaur May 2nd 2021 02:44 PM -- Updated: May 2nd 2021 02:54 PM

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ ਵੱਡੀ ਬੜ੍ਹਤ ਬਣਾ ਲਈ ਹੈ। ਦੁਪਹਿਰ ਸਵਾ ਇੱਕ ਵਜੇ ਤੱਕ ਤ੍ਰਿਣਮੂਲ ਕਾਂਗਰਸ ਨੇ ਬੀਜੇਪੀ ਨੂੰ ਵੱਡੇ ਫਰਕ ਨਾਲ ਪਿੱਛੇ ਛੱਡਦਿਆਂ ਬਹੁਮੱਤ ਦਾ ਅੰਕੜਾ ਹਾਸਲ ਕਰ ਲਿਆ। ਹੁਣ ਤੱਕ ਦੇ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 207 ਸੀਟਾਂ 'ਤੇ ਅੱਗੇ ਹੈ। ਮਾਹਿਰਾਂ ਮੁਤਾਬਕ ਨਤੀਜੇ ਇਸੇ ਦੇ ਹੀ ਨੇੜੇ-ਤੇੜੇ ਰਹਿਣਗੇWest Bengal Election Result LIVE Updates: TMC’s lead touches 210; Delhi CM congratulates Mamata Banerjee on 'landslide win'

Read More :ਕੋਵਿਡ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਤੋਲ ਮੋਲ ਕਰਨਾ ਪਵੇਗਾ ਭਾਰੀ , ਜਲੰਧਰ...

ਦੱਸ ਦਈਏ ਕਿ 294 ਵਿਧਾਨ ਸਭਾ ਸੀਟਾਂ ਵਿੱਚ ਜਿੱਤ ਲਈ 147 ਸੀਟਾਂ ਚਾਹੀਦੀਆਂ ਹਨ। ਇਸ ਲਈ ਤ੍ਰਿਣਮੂਲ ਕਾਂਗਰਸ ਦੀ ਜਿੱਤ ਯਕੀਨੀ ਹੈ। ਉਧਰ, ਬੰਗਾਲ ਜਿੱਤਣ ਦਾ ਸੁਫਨਾ ਵੇਖ ਰਹੀ ਬੀਜੇਪੀ ਮਹਿਜ਼ 81 ਸੀਟਾਂ ਉੱਪਰ ਸਿਮਟ ਗਈ ਹੈ। ਖਾਸ ਗੱਲ ਹੈ ਕਿ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।West Bengal Election 2021 Result Live: TMC likely to win big as party leads on over 200 seats - India Today

Also Read | Second wave of coronavirus in India: PM Narendra Modi a ‘super-spreader’ of COVID-19, says IMA Vice President

ਕਾਬਲੇਗੌਰ ਹੈ ਕਿ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਤੇ 6ਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ।

 

ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ 294 ਸੀਟਾਂ ਹਨ। 2016 ਵਿੱਚ ਚੋਣਾਂ 6 ਪੜਾਵਾਂ ਵਿੱਚ ਹੋਈਆਂ ਸੀ। ਮਮਤਾ ਦੀ ਪਾਰਟੀ ਨੇ 293 ਸੀਟਾਂ 'ਤੇ ਚੋਣ ਲੜੀ। ਇਨ੍ਹਾਂ ਵਿੱਚੋਂ 211 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ। ਜਦੋਂਕਿ ਭਾਜਪਾ ਨੇ 291 ਸੀਟਾਂ 'ਤੇ ਚੋਣ ਲੜੀ ਸੀ ਤੇ ਉਸ ਨੇ ਸਿਰਫ 3 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਗੋਰਖਾ ਜਨਮੁਕਤੀ ਮੋਰਚਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਤੇ ਤਿੰਨੋਂ ਜਿੱਤੇ।

Related Post