ਸੁਖਬੀਰ ਬਾਦਲ ,ਹਰਸਿਮਰਤ ਕੌਰ ਬਾਦਲ ,ਬਿਕਰਮਜੀਤ ਮਜੀਠੀਆ ਸਮੇਤ ਕਈ ਵੱਡੇ ਆਗੂ ਹੋਏ ਗ੍ਰਿਫ਼ਤਾਰ

By  Shanker Badra November 3rd 2018 01:18 PM -- Updated: November 3rd 2018 01:39 PM

ਸੁਖਬੀਰ ਬਾਦਲ ,ਹਰਸਿਮਰਤ ਕੌਰ ਬਾਦਲ ,ਬਿਕਰਮਜੀਤ ਮਜੀਠੀਆ ਸਮੇਤ ਕਈ ਵੱਡੇ ਆਗੂ ਹੋਏ ਗ੍ਰਿਫ਼ਤਾਰ:ਦਿੱਲੀ ਵਿੱਚ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ “ਸੱਚ ਦੀ ਕੰਧ” ਤੋਂ ਰਾਹੁਲ ਗਾਂਧੀ ਦੇ ਘਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ।

ਇਹ ਰੋਸ ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢਿਆ ਜਾ ਰਿਹਾ ਸੀ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ,ਬਿਕਰਮਜੀਤ ਸਿੰਘ ਮਜੀਠੀਆ ,ਮਨਜੀਤ ਸਿੰਘ ਜੀ.ਕੇ. ਮਨਜਿੰਦਰ ਸਿੰਘ ਸਿਰਸਾ ,ਵਿਰਸਾ ਸਿੰਘ ਵਲਟੋਹਾ ਸਮੇਤ ਕਈ ਵੱਡੇ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਰੋਸ ਮਾਰਚ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਰਾਹੁਲ ਗਾਂਧੀ ਦੇ ਘਰ ਤੱਕ ਕੱਢਿਆ ਹੈ ਰਿਹਾ ਸੀ।ਅਕਾਲੀ ਦਲ ਵੱਲੋਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਤਿੱਖਾਂ ਵਿਰੋਧ ਕੀਤਾ ਜਾ ਰਿਹਾ ਸੀ।ਇਸ ਮੌਕੇ ਸੜਕਾਂ 'ਤੇ ਭਾਰੀ ਸੁਰੱਖਿਆ ਬਲ ਤੈਨਾਤ ਕੀਤੀ ਗਈ ਸੀ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ,1984 ਪੀੜਤ ਪਰਿਵਾਰਾਂ ਅਤੇ ਦਿੱਲੀ ਦੇ ਆਮ ਲੋਕਾਂ ਵੱਲੋਂ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਗਾਂਧੀ ਪਰਿਵਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ।

-PTCNews

Related Post