ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ

By  Shanker Badra August 28th 2018 02:01 PM -- Updated: August 28th 2018 03:25 PM

ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕੈਪਟਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਚੁੱਪ ਚੁਪੀਤੇ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੀ ਰਿਹਾਇਸ਼ ਉੱਤੇ ਮਿਲਣਾ ਜਰੂਰੀ ਸਮਝਿਆ ਸੀ।ਜੇ ਤੁਸੀਂ ਇਸ ਝੂਠੀ ਰਿਪੋਰਟ 'ਤੇ ਚਰਚਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਹਾਂ ਪਰ ਸਾਨੂੰ ਬਰਾਬਰ ਦਾ ਸਮਾਂ ਦਿਓ ਅਤੇ ਮੈਂ ਹੁਣ ਵੀ ਵਿਧਾਨ ਸਭਾ ਵਿਚ ਵਾਪਸ ਆਵਾਂਗਾ। ਦੱਸ ਦੇਈਏ ਕਿ ਕਾਂਗਰਸ 1 ਘੰਟਾ 20 ਮਿੰਟ , ਆਪ 21 ਮਿੰਟ ,ਅਕਾਲੀ ਦਲ 14 ਮਿੰਟ ,ਬੀਜੇਪੀ 3 ਮਿੰਟ ਅਤੇ ਲੋਕ ਇਨਸਾਫ ਪਾਰਟੀ ਨੂੰ 2 ਮਿੰਟ ਦਾ ਸਮਾਂ ਦਿੱਤਾ ਗਿਆ ਹੈ। -PTCNews

Related Post