ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ ਐਲਾਨਿਆ ਆਪਣਾ ਉਮੀਦਵਾਰ

By  Shanker Badra August 16th 2021 01:42 PM -- Updated: August 16th 2021 01:54 PM

ਜਲੰਧਰ : ਦੋਆਬੇ ਦੇ ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਦੀ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਗਬੀਰ ਸਿੰਘ ਬਰਾੜ ਨੂੰ ਸਿਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਜਗਬੀਰ ਬਰਾੜ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਐਲਾਨਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ ਐਲਾਨਿਆ ਆਪਣਾ ਉਮੀਦਵਾਰ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਬੀਰ ਬਰਾੜ ਨੂੰ ਜਲੰਧਰ ਕੈਂਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਜਗਬੀਰ ਬਰਾੜ ਦੇ ਆਉਣ ਨਾਲ ਗਠਜੋੜ ਨੂੰ ਦੁਆਬੇ 'ਚ ਵੱਡਾ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅੱਜ ਤੱਕ ਜੋ ਕਿਹਾ, ਕਦੇ ਨਹੀਂ ਪੂਰਾ ਕੀਤਾ। ਕੇਜਰੀਵਾਲ ਨੇ ਦਿੱਲੀ 'ਚ ਤਾਂ ਵਾਅਦੇ ਪੂਰੇ ਨਹੀਂ ਕੀਤੇ, ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹੈ ਹੈ।

ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ ਐਲਾਨਿਆ ਆਪਣਾ ਉਮੀਦਵਾਰ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਜਾ ਕੇ ਵੇਖਣ। ਕੇਜਰੀਵਾਲ ਕੰਮ ਘੱਟ ਕਰਦਾ, ਮਸ਼ਹੂਰੀ ਜ਼ਿਆਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ, ਕੈਪਟਨ ਵਾਂਗ ਝੂਠ ਬੋਲ ਕੇ ਸਰਕਾਰ ਬਣਾਉਣਾ ਚਾਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਅਤੇ ਅਸੀਂ ਪੰਜਾਬ ਨਾਲ ਝੂਠ ਨਹੀਂ ਬੋਲਦੇ। ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਵੇਲੇ ਹੀ ਹੋਇਆ ਹੈ। ਕੈਪਟਨ ਵਰਗਾ ਨਖਿੱਧ ਮੁੱਖ ਮੰਤਰੀ ਕੋਈ ਨਹੀਂ ਹੈ।

ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ ਐਲਾਨਿਆ ਆਪਣਾ ਉਮੀਦਵਾਰ

ਦੱਸ ਦੇਈਏ ਕਿ ਜਗਬੀਰ ਸਿੰਘ ਬਰਾੜ 2007 'ਚ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਜਗਬੀਰ ਸਿੰਘ ਬਰਾੜ ਨੇ 2012 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਜੁਆਇਨ ਕੀਤੀ ਸੀ। ਜਗਬੀਰ ਸਿੰਘ ਬਰਾੜ 2012 ਤੇ 2017 'ਚ ਕਾਂਗਰਸ ਵੱਲੋਂ ਚੋਣ ਲੜ ਚੁੱਕੇ ਹਨ। ਜਗਬੀਰ ਸਿੰਘ ਬਰਾੜ ਪੰਜਾਬ ਵਾਟਰ ਰਿਸੋਰਸਜ਼ ਮੈਨੇਜਮੈਂਟ ਐਂਡ ਡੇਵਲੇਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ। ਜਗਬੀਰ ਬਰਾੜ ਜਲੰਧਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ ਐਲਾਨਿਆ ਆਪਣਾ ਉਮੀਦਵਾਰ

ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਰਿਸ਼ਤੇਦਾਰਾਂ ਨੂੰ ਲੜਾਉਣ 'ਚ ਕਸਰ ਨਹੀਂ ਛੱਡਦੀ। ਉਨ੍ਹਾਂ ਕਿਹਾ ਕਿ ਮੈਂ ਕੱਲ ਰਾਤ ਹੀ ਆਪਣੀ ਚੇਅਰਮੈਨੀ ਦਾ ਅਸਤੀਫਾ ਕਾਂਗਰਸ ਨੂੰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਲੋਕਾਂ ਲਈ ਸਭ ਸਹੂਲਤਾਂ ਸ. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਦਿੱਤੀਆਂ ਹਨ। ਕਾਂਗਰਸ ਨੇ ਝੂਠ ਬੋਲ ਕੇ ਸਰਕਾਰ ਬਣਾਈ ਹੈ। ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਘਰ-ਘਰ ਨੌਕਰੀਆਂ ਵਾਲੀ ਸਰਕਾਰ ਝੂਠੀ ਨਿਕਲੀ ਹੈ। ਕਾਂਗਰਸ ਦੀ ਪੰਜਾਬ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਦੁਬਾਰਾ ਜੋਕਰਾਂ ਦੀ ਸਰਕਾਰ ਨਹੀਂ ਬਣਾਉਣਗੇ। ਨਵਜੋਤ ਸਿੱਧੂ ਦੀ ਰੂਹ ਹਾਲੇ ਵੀ ਕਮੇਡੀ ਸ਼ੋਅ 'ਚ ਘੁੰਮ ਰਹੀ ਹੈ।

-PTCNews

Related Post