ਸੁਖਬੀਰ ਸਿੰਘ ਬਾਦਲ ਵੱਲੋਂ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਦੁਆਰਾ ਐਲਾਨੇ ਰਾਹਤ ਪੈਕਜ ਦਾ ਸਵਾਗਤ
Shanker Badra
March 26th 2020 05:52 PM
ਸੁਖਬੀਰ ਸਿੰਘ ਬਾਦਲ ਵੱਲੋਂ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਦੁਆਰਾ ਐਲਾਨੇ ਰਾਹਤ ਪੈਕਜ ਦਾ ਸਵਾਗਤ:ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਲੋਂ ਐਲਾਨੇ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕਜ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਸ ਨੂੰ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਸਮੇਂ ਸਿਰ ਅਤੇ ਪਹਿਲਾ ਪ੍ਰਭਾਵਸ਼ਾਲੀ ਉਪਰਾਲਾ ਕਰਾਰ ਦਿੱਤਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਦਾ ਸਵਾਗਤ ਕਰਦੇ ਹਾਂ। ਸਾਨੂੰ ਯਕੀਨ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਹੋਰ ਹੇਠਲੇ ਤਬਕੇ ਦੇ ਲੋਕਾਂ ਲਈ ਅਜਿਹੇ ਹੋਰ ਕਦਮਾਂ ਦਾ ਐਲਾਨ ਕਰਨਗੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪ੍ਰਸਾਸ਼ਨ ਪ੍ਰਧਾਨ ਮੰਤਰੀ ਵਰਗੀ ਸੰਵੇਦਨਸ਼ੀਲਤਾ ਅਤੇ ਫੁਰਤੀ ਵਿਖਾਉਂਦੇ ਹੋਏ ਇਹ ਰਾਹਤ ਨੂੰ ਜਲਦੀ ਲੋੜਵੰਦਾਂ ਤੀਕ ਪੁੱਜਦੀ ਕਰੇਗਾ।