ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਵੀ ਗ੍ਰਿਫ਼ਤਾਰ

By  Shanker Badra February 11th 2021 04:20 PM

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ ਹੈ ਪਰ ਅਜੇ ਤੱਕ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਸੁਖਦੇਵ ਸਿੰਘ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਖਦੇਵ ਉੱਤੇ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਹੋਈ ਹਿੰਸਕ ਝੜਪ, 2 ਅਕਾਲੀ ਵਰਕਰਾਂ ਦੀ ਮੌਤ

Sukhdev Singh, one of the accused arrested in connection with 26th January Delhi violence ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਵੀ ਗ੍ਰਿਫ਼ਤਾਰ

ਸੂਤਰਾਂ ਅਨੁਸਾਰ 26 ਜਨਵਰੀ ਦੀ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਸੁਖਦੇਵ ਸਿੰਘ ਰਾਤ 10 ਵਜੇ ਤੱਕ ਲਾਲ ਕਿਲ੍ਹੇ 'ਤੇ ਮੌਜੂਦ ਸੀ। ਇਸ ਤੋਂ ਬਾਅਦ ਉਹ ਸਿੰਘੂ ਬਾਰਡਰ 'ਤੇ ਚਲਾ ਗਿਆ ਸੀ ਅਤੇ ਫਿਰ ਬਾਅਦ ਵਿਚ ਪੰਜਾਬ ਚਲਾ ਗਿਆ ਸੀ। ਅਪਰਾਧ ਸ਼ਾਖਾ ਉਸਦੇ ਦਾਅਵਿਆਂ ਦੀ ਤਸਦੀਕ ਕਰੇਗੀ।

Sukhdev Singh, one of the accused arrested in connection with 26th January Delhi violence ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਵੀ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਕਬਾਲ ਸਿੰਘ ਘਟਨਾ ਵਾਲੇ ਦਿਨ ਲਾਲ ਕਿਲ੍ਹੇ ਤੋਂ ਇਕ ਘੰਟੇ ਤਕ ਫੇਸਬੁੱਕ ਤੱਕ ਲਾਈਵ ਸੀ। ਪੁਲਿਸ ਉਸ ਦੇ ਵਿਦੇਸ਼ੀ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁੱਛਗਿੱਛ ’ਚ ਇਕਬਾਲ ਨੇ ਸਫਾਈ ਦਿੱਤੀ ਹੈ ਕਿ ਉਸ ਦੇ ਖਾਤਿਆਂ ’ਚ ਕੁਝ ਵੀ ਪੈਸਾ ਨਹੀਂ ਹੈ। ਪੁਲਿਸ ਨੂੰ ਇਕਬਾਲ ਦੀ100 ਤੋਂ ਜ਼ਿਆਦਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮਿਲੀ ਹੈ।

Sukhdev Singh, one of the accused arrested in connection with 26th January Delhi violence ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਵੀ ਗ੍ਰਿਫ਼ਤਾਰ

ਪੜ੍ਹੋ ਹੋਰ ਖ਼ਬਰਾਂ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ

ਦੱਸ ਦੇਈਏ ਕਿ ਲਾਲ ਕਿਲ੍ਹੇ ‘ਤੇ ਹਿੰਸਾ ਦਾ ਮਾਸਟਰ ਮਾਈਂਡ ਦੀਪ ਸਿੱਧੂ 15 ਦਿਨਾਂ ਬਾਅਦ ਮੰਗਲਵਾਰ ਸਵੇਰੇ ਗਿ੍ਫ਼ਤਾਰ ਕਰ ਲਿਆ ਗਿਆ ਸੀ। ਦਿੱਲੀ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਉਸਨੂੰ ਕਾਬੂ ਕੀਤਾ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਦੀਪ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ , ਜਿੱਥੇ ਅਦਾਲਤ ਨੇ ਉਸ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।

-PTCNews

Related Post