ਅਦਾਲਤ ਵੱਲੋਂ ਭੇਜੇ ਗਏ ਸੰਮਨ ਜਾਇਜ਼ 

By  Joshi November 17th 2017 02:34 PM -- Updated: November 17th 2017 02:49 PM

Sukhpal khaira drug racket case: ਦੂਸਰਿਆਂ 'ਤੇ ਇਲਜ਼ਾਮ ਲਗਾਉਣ ਵਾਲੇ ਖੁਦ ਫਸੇ ਚੱਕਰਾਂ 'ਚ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ 'ਤੇ ਹਾਈਕੋਰਟ ਵੱਲੋਂ ਫੈਸਲਾ ਆਉਣ ਤੋਂ ਬਾਅਦ ਵਿਰੋਧੀਆਂ ਨੇ ਆਪਣੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ। Sukhpal khaira drug racket case: ਅਦਾਲਤ ਵੱਲੋਂ ਭੇਜੇ ਗਏ ਸੰਮਨ ਜਾਇਜ਼ ਇਸ ਮਾਮਲੇ 'ਤੇ ਗੱਲ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਇਸ ਮਾਮਲੇ 'ਚ ਵੀ ਅਦਾਲਤ ਹੀ ਫੈਸਲਾ ਕਰੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਖਹਿਰਾ ਇਸ ਸੰਬੰਧ 'ਚ ਅੱਗੇ ਕੀ ਕਦਮ ਚੁੱਕਦੇ ਹਨ। ਅਤੁਲ ਨੰਦਾ ਅਨੁਸਾਰ ਹੁਣ ਖਹਿਰਾ ਸਰਵਉੱਚ ਅਦਾਲਤ ਦਾ ਦਰਵਾਜਾ ਖਟਖਟਾ ਸਕਦੇ ਹਨ। ਇਸ ਤੋਂ ਇਲਾਵਾ ਇਸ ਮਾਮਲੇ 'ਤੇ ਖਹਿਰਾ ਦੇ ਅਸਤੀਫੇ ਦੀ ਮੰਗ ਵੀ ਜ਼ੋਰ ਫੜ੍ਹਣ ਲੱਗ ਗਈ ਹੈ। ਇਸ ਤੋਂ ਪਹਿਲਾਂ ਵੀ ਆਪ ਦੇ ਕਈ ਆਗੂ ਖਹਿਰਾ ਦਾ ਸਾਥ ਛੱਡ ਗਏ ਸਨ ਅਤੇ ਇਸ ਪਾਰਟੀ 'ਚ ਆਉਂਦੀ ਤਰੇੜ ਵੀ ਜਗ ਜਾਹਿਰ ਹੋ ਗਈ ਸੀ। ਇਸ ਮਾਮਲੇ 'ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੋਰਟ ਵਲੋਂ ਜੋ ਸੁਖਪਾਲ ਖਹਿਰਾ ਦੀ ਪਟੀਸ਼ਨ ਰੱਦ ਕੀਤੀ ਹੈ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਖਹਿਰਾ ਤੇ ਲੱਗੇ ਇਲਜ਼ਾਮ ਸੰਗੀਨ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕੇਜਰੀਵਾਲ ਦੀ ਚੁੱਪੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਖਹਿਰਾ ਡਰੱਗਜ਼ ਮਨੀ ਕੇਜਰੀਵਾਲ ਨੂੰ ਦਿੰਦਾ ਸੀ। —PTC News

Related Post