ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ

By  Jashan A July 26th 2019 08:39 PM

ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ,ਸੁਲਤਾਨਪੁਰ ਲੋਧੀ : ਇੱਕ 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ 'ਚ ਅਮਰੀਕਾ ਗਿਆ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (23) ਵਜੋਂ ਹੋਈ ਹੈ।

ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੰਦੀਪ 2 ਬੇਟਿਆਂ ਤੇ 1 ਬੇਟੀ 'ਚੋਂ ਸਭ ਤੋਂ ਵੱਡਾ ਸੀ ਤੇ ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ।

ਹੋਰ ਪੜ੍ਹੋ: ਮਾਨਸਾ ਦੇ ਪਿੰਡ ਸਮਾਓਂ 'ਚ ਕੈਂਸਰ ਕਾਰਨ ਇੱਕੋ ਪਰਿਵਾਰ 'ਚ ਤੀਜੀ ਮੌਤ, ਪਿੰਡ 'ਚ ਛਾਇਆ ਮਾਤਮ

ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਛੋਟਾ ਬੇਟਾ ਵੀ ਵਿਦੇਸ਼ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮੈਂ ਸਵੇਰ ਤੋਂ ਹੀ ਉਸਨੂੰ ਫੋਨ ਕਰ ਰਿਹਾ ਸੀ ਪਰ ਉਸਦਾ ਫੋਨ ਮਿਲ ਨਹੀਂ ਰਿਹਾ ਸੀ। ਅਖੀਰ 'ਚ ਸ਼ਾਮ ਨੂੰ ਉਸਦੇ ਦੋਸਤ ਜੋ ਅਮਰੀਕਾ 'ਚ ਹੀ ਰਹਿੰਦਾ ਸੀ ਨੇ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

-PTC News

Related Post