ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਥਾਪਿਆ ਭਾਰਤ ਦਾ ਨਵਾਂ ਮੁੱਖ ਚੋਣ ਕਮਿਸ਼ਨਰ ,ਪੜ੍ਹੋ ਪੂਰੀ ਖ਼ਬਰ

By  Shanker Badra November 27th 2018 01:47 PM

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਥਾਪਿਆ ਭਾਰਤ ਦਾ ਨਵਾਂ ਮੁੱਖ ਚੋਣ ਕਮਿਸ਼ਨਰ ,ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੁਨੀਲ ਅਰੋੜਾ ਨੂੰ ਭਾਰਤ ਦਾ ਨਵਾਂ ਮੁੱਖ ਚੋਣ ਕਮਿਸ਼ਨਰ ਥਾਪ ਦਿੱਤਾ ਹੈ।Sunil Arora New Chief Election Commissioner of Indiaਜਾਣਕਾਰੀ ਅਨੁਸਾਰ ਸੁਨੀਲ ਅਰੋੜਾ 2 ਦਸੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ।ਸਾਬਕਾ ਆਈ.ਏ.ਐੱਸ. ਅਧਿਕਾਰੀ ਸੁਨੀਲ ਅਰੋੜਾ ਨੂੰ 31 ਅਗਸਤ 2013 ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ। Sunil Arora New Chief Election Commissioner of Indiaਦੱਸ ਦੇਈਏ ਕਿ ਮੌਜੂਦਾ ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਇਸ ਹਫਤੇ ਸੇਵਾਮੁਕਤ ਹੋਣ ਜਾ ਰਹੇ ਹਨ।ਦੱਸਿਆ ਜਾਂਦਾ ਹੈ ਕਿ ਜੁਲਾਈ 2017 'ਚ ਨਸੀਮ ਜੈਦੀ ਦੇ ਮੁੱਖ ਚੋਣ ਕਮਿਸ਼ਨਰ ਅਹੁਦੇ ਤੋਂ ਰਿਟਾਇਰ 3 ਮੈਂਬਰੀ ਕਮਿਸ਼ਨ 'ਚ ਚੋਣ ਕਮਿਸ਼ਨਰ ਦਾ ਇੱਕ ਅਹੁਦਾ ਖਾਲੀ ਪਿਆ ਸੀ।Sunil Arora New Chief Election Commissioner of Indiaਜ਼ਿਕਰਯੋਗ ਹੈ ਕਿ ਸੁਨੀਲ ਅਰੋੜਾ ਸਾਲ 1980 ਬੈਚ ਦੇ ਰਾਜਸਥਾਨ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਹਨ।ਉਹ ਕੇਂਦਰੀ ਸੂਚਨਾ ਪ੍ਰਸਾਰਨ ਮੰਤਰਾਲੇ , ਕੌਸ਼ਲ ਵਿਕਾਸ ਅਤੇ ਉਦਯੋਗ ਮੰਤਰਾਲੇ 'ਚ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

-PTCNews

Related Post