ਸੁਪਰੀਮ ਕੋਰਟ ਵੱਲੋਂ VVPAT ਮਾਮਲੇ 'ਤੇ ਮੁੜ ਵਿਚਾਰ ਪਟੀਸ਼ਨ ਖਾਰਜ, ਚੀਫ ਜਸਟਿਸ ਨੇ ਕਿਹਾ ਇਹ

By  Jashan A May 7th 2019 11:44 AM

ਸੁਪਰੀਮ ਕੋਰਟ ਵੱਲੋਂ VVPAT ਮਾਮਲੇ 'ਤੇ ਮੁੜ ਵਿਚਾਰ ਪਟੀਸ਼ਨ ਖਾਰਜ, ਚੀਫ ਜਸਟਿਸ ਨੇ ਕਿਹਾ ਇਹ,ਨਵੀਂ ਦਿੱਲੀ: ਅੱਜ ਸੁਪਰੀਮ ਕੋਰਟ 'ਚ ਈ.ਵੀ.ਐੱਮ. ਅਤੇ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਸੁਣਵਾਈ ਹੋਈ। ਵਿਰੋਧੀਆਂ ਵਲੋਂ ਦਾਖਲ ਕੀਤੀ ਗਈ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਨੂੰ ਟੀ.ਡੀ.ਪੀ. ਅਤੇ ਕਾਂਗਰਸ ਸਮੇਤ 21 ਵਿਰੋਧੀ ਦਲਾਂ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਸੀ।

sc ਸੁਪਰੀਮ ਕੋਰਟ ਵੱਲੋਂ VVPAT ਮਾਮਲੇ 'ਤੇ ਮੁੜ ਵਿਚਾਰ ਪਟੀਸ਼ਨ ਖਾਰਜ, ਚੀਫ ਜਸਟਿਸ ਨੇ ਕਿਹਾ ਇਹ

ਹੋਰ ਪੜ੍ਹੋ:ਦੂਰ ਅੰਦੇਸ਼ੀ ਦੀ ਘਾਟ ਕਾਰਨ ਪੰਜਾਬ ‘ਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਬੈਠਿਆ ਭੱਠਾ: ਦਲਜੀਤ ਚੀਮਾ

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਲਾਂ ਦੀ ਮੰਗ ਸੀ ਕਿ 50 ਫੀਸਦੀ ਵੀਵੀਪੈਟ ਪਰਚੀਆਂ ਦੀ ਈ.ਵੀ.ਐੱਮ. ਨਾਲ ਮਿਲਾਨ ਦਾ ਆਦੇਸ਼ ਚੋਣ ਕਮਿਸ਼ਨ ਨੂੰ ਦਿੱਤਾ ਜਾਵੇ।

ਪਟੀਸ਼ਨ ਨੂੰ ਖਾਰਜ ਕਰਦੇ ਹੋਏ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਕੋਰਟ ਇਸ ਮਾਮਲੇ ਨੂੰ ਵਾਰ-ਵਾਰ ਕਿਉਂ ਸੁਣੇ। ਚੀਫ ਜਸਟਿਸ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਹਨ।

ਹੋਰ ਪੜ੍ਹੋ:ਡਾਂਸਰ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

sc ਸੁਪਰੀਮ ਕੋਰਟ ਵੱਲੋਂ VVPAT ਮਾਮਲੇ 'ਤੇ ਮੁੜ ਵਿਚਾਰ ਪਟੀਸ਼ਨ ਖਾਰਜ, ਚੀਫ ਜਸਟਿਸ ਨੇ ਕਿਹਾ ਇਹ

ਜ਼ਿਕਰ ਏ ਖਾਸ ਹੈ ਕਿ ਸੁਪਰੀਮ ਕੋਰਟ 'ਚ ਪਟੀਸ਼ਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ, ਸ਼ਰਦ ਪਵਾਰ, ਫਾਰੂਕ ਅਬਦੁੱਲਾ, ਸ਼ਰਦ ਯਾਦਵ, ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਐੱਮ. ਕੇ. ਸਟਾਲਿਨ ਆਦਿ ਵਲੋਂ ਦਾਇਰ ਕੀਤੀ ਗਈ ਹੈ।

-PTC News

Related Post