ਸਰਕਾਰੀ ਸਕੂਲਾਂ ਦੇ ਸੂਰਤ-ਏ-ਹਾਲ ; 4 ਮਹੀਨੇ ਮਗਰੋਂ ਵੀ ਵਿਦਿਆਰਥੀ ਕਿਤਾਬਾਂ ਤੋਂ ਵਾਂਝੇ

By  Ravinder Singh August 5th 2022 03:50 PM -- Updated: August 5th 2022 03:52 PM

ਅੰਮ੍ਰਿਤਸਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਏ ਵਿੱਦਿਅਕ ਸੈਸ਼ਨ ਦੇ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਤਾਬਾਂ ਤੋਂ ਸੱਖਣੇ ਹਨ। ਪਹਿਲੀ ਜਮਾਤ ਦੀ ਅੰਗਰੇਜ਼ੀ ਅਤੇ ਦੂਜੀ ਤੇ ਚੌਥੀ ਜਮਾਤ ਦੀ ਅੰਗਰੇਜ਼ੀ ਤੇ ਪੰਜਾਬੀ ਦੀਆਂ ਕਿਤਾਬਾਂ ਨਹੀਂ ਪਹੁੰਚੀਆਂ ਹਨ। ਸਰਕਾਰੀ ਸਕੂਲਾਂ ਦੇ ਸੂਰਤ-ਏ-ਹਾਲ ; ਵਿਦਿਆਰਥੀ ਅਜੇ ਵੀ ਕਿਤਾਬਾਂ ਤੋਂ ਵਾਂਝੇਇਸ ਕਾਰਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਡਾਹਢੇ ਪਰੇਸ਼ਾਨ ਨਜ਼ਰ ਆ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੀ ਤਰਜ ਉਤੇ ਸਹਲੂਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹੈ ਪਰ ਅਜੇ ਤੱਕ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਨਹੀਂ ਪੁੱਜੀਆਂ ਹਨ। ਅੰਮ੍ਰਿਤਸਰ ਦੇ ਕਈ ਸਕੂਲਾਂ ਵਿੱਚ ਪਹਿਲੀ ਜਮਾਤ ਅੰਗਰੇਜ਼ੀ ਅਤੇ ਦੂਜੀ ਤੇ ਚੌਥੀ ਜਮਾਤ ਦੀਆਂ ਪੰਜਾਬੀ ਦੀ ਕਿਤਾਬਾਂ ਨਹੀਂ ਪੁੱਜੀਆਂ ਹਨ ਤੇ ਅਗਲੇ ਮਹੀਨੇ ਪਹਿਲੇ ਪੜਾਅ ਦੇ ਪੇਪਰ ਹਨ। ਸਰਕਾਰੀ ਸਕੂਲਾਂ ਦੇ ਸੂਰਤ-ਏ-ਹਾਲ ; ਵਿਦਿਆਰਥੀ ਅਜੇ ਵੀ ਕਿਤਾਬਾਂ ਤੋਂ ਵਾਂਝੇਇਸ ਲਈ ਬੱਚਿਆਂ ਨੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਉਹ ਕਿਸ ਤਰ੍ਹਾਂ ਪੇਪਰ ਦੇਣਗੇ, ਉਨ੍ਹਾਂ ਕੋਲ ਕਿਤਾਬਾਂ ਹੀ ਨਹੀਂ ਹਨ। ਉਥੇ ਸਕੂਲ ਦੇ ਹੈਡ ਮਾਸਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਕਿਤਾਬਾਂ ਨਹੀਂ ਹਨ। ਇਸ ਵਿੱਚ ਦੂਜੀ ਅਤੇ ਚੌਥੀ ਜਮਾਤ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਕਿਤਾਬਾਂ ਮਾਰਚ ਤੱਕ ਹੀ ਆ ਜਾਂਦੀਆਂ ਹਨ ਪਰ ਇਸ ਵਾਰ ਨਹੀਂ ਆਈਆਂ। ਸਰਕਾਰੀ ਸਕੂਲਾਂ ਦੇ ਸੂਰਤ-ਏ-ਹਾਲ ; ਵਿਦਿਆਰਥੀ ਅਜੇ ਵੀ ਕਿਤਾਬਾਂ ਤੋਂ ਵਾਂਝੇਵਿਦਿਆਰਥੀਆਂ ਤੇ ਮਾਪਿਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਮਾਮਲੇ ਪ੍ਰਤੀ ਗੰਭੀਰਤਾ ਵਿਖਾਉਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਸਾਰੇ ਵਿਦਿਆਰਥੀਆਂ ਕੋਲ ਤੁਰੰਤ ਕਿਤਾਬਾਂ ਪੁੱਜਦੀਆਂ ਯਕੀਨੀ ਬਣਾਉਣ ਤਾਂ ਹੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਸਭ ਤੋਂ ਵਧੀਆ ਮਾਡਲ ਵਾਲੇ ਸੁਪਨੇ ਸਾਕਾਰ ਹੋ ਸਕਦੇ ਹਨ। ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਮਸਤੂਆਣਾ ਸਾਹਿਬ 'ਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ

Related Post