ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸਾਹਮਣੇ ਆਈ ਫਾਰੈਂਸਿਕ ਰਿਪੋਰਟ, ਹੋਇਆ ਨਵਾਂ ਖ਼ੁਲਾਸਾ   

By  Shanker Badra October 3rd 2020 01:45 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸਾਹਮਣੇ ਆਈ ਫਾਰੈਂਸਿਕ ਰਿਪੋਰਟ, ਹੋਇਆ ਨਵਾਂ ਖ਼ੁਲਾਸਾ:ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ ਦਿਨੋਂ -ਦਿਨ ਹੀ ਵਧਦਾ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ ਦਾ ਸ਼ੱਕ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ। ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਦੀ ਜਾਂਚ ਤੋਂ ਬਾਅਦ ਹੁਣ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸਾਹਮਣੇ ਆਈ ਫਾਰੈਂਸਿਕ ਰਿਪੋਰਟ, ਹੋਇਆ ਨਵਾਂ ਖ਼ੁਲਾਸਾ

ਇਸ ਮਾਮਲੇ 'ਚਹਰ ਰੋਜ਼ ਕੋਈ ਨਵਾਂ ਖੁਲਾਸਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਅੱਜ ਦਿੱਲੀ 'ਚ ਏਮਜ਼ ਦੇ ਡਾਕਟਰਾਂ ਦੀ ਇਕ ਟੀਮ ਨੇ ਸੀਬੀਆਈ ਨੂੰ ਆਪਣੀ ਰਾਏ ਵਿਚ ਕਿਹਾ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਨਹੀਂ ਹੋਇਆ ਇਹ ਆਤਮ ਹੱਤਿਆ ਦਾ ਕੇਸ ਹੈ। ਏਮਜ਼ ਦੇ ਡਾਕਟਰਾਂ ਦੇ ਇਕ ਪੈਨਲ ਨੇ ਸੀ.ਬੀ.ਆਈ. ਨੂੰ ਆਪਣੀ ਰਾਏ ਦਿੰਦੇ ਹੋਏ ਇਹ ਗੱਲ ਕਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸਾਹਮਣੇ ਆਈ ਫਾਰੈਂਸਿਕ ਰਿਪੋਰਟ, ਹੋਇਆ ਨਵਾਂ ਖ਼ੁਲਾਸਾ

ਸੂਤਰਾਂ ਮੁਤਾਬਿਕ ਪੈਨਲ ਨੇ ਅਦਾਕਾਰ ਦੇ ਪਰਿਵਾਰ ਤੇ ਉਨ੍ਹਾਂ ਦੇ ਵਕੀਲਾਂ ਦੇ ਸਿਧਾਂਤ ਨੂੰ ਖ਼ਾਰਜ ਕਰ ਦਿੱਤਾ ਹੈ ਕਿ ਸੁਸ਼ਾਂਤ ਨੂੰ ਜ਼ਹਿਰ ਜਾਂ ਗਲਾ ਦਬਾ ਕੇ ਮਾਰਿਆ ਗਿਆ ਸੀ। ਸੂਤਰਾਂ ਦੇ ਮੁਤਾਬਿਕ ਏਮਜ਼ ਪੈਨਲ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਸੀਬੀਆਈ ਕਾਨੂੰਨੀ ਵਿਚਾਰ ਮੰਨਣ ਤੋਂ ਬਾਅਦ ਫਾਈਲ ਬੰਦ ਕਰ ਦਿੱਤੀ ਹੈ। ਹੁਣ ਸੀਬੀਆਈ ਰਿਪੋਰਟ ਦੇ ਨਾਲ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਸੀਬੀਆਈ ਅਭਿਨੇਤਾ ਦੀ ਮੌਤ ਆਤਮ ਹੱਤਿਆ ਰੱਖੀ ਜਾ ਰਹੀ ਹੈ ਅਤੇ ਜਾਂਚ ਕਰ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਸਾਹਮਣੇ ਆਈ ਫਾਰੈਂਸਿਕ ਰਿਪੋਰਟ, ਹੋਇਆ ਨਵਾਂ ਖ਼ੁਲਾਸਾ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਹੁਣ ਤੱਕ ਦੀ ਜਾਂਚ ਦੀ ਗੱਲ ਕਰਦਿਆਂ ਸੀਬੀਆਈ ਨੇ 20 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ, ਪਿਛਲੇ 57 ਦਿਨਾਂ ਦੀ ਜਾਂਚ ਵਿਚ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ, ਜੋ ਸੰਕੇਤ ਦਿੰਦਾ ਹੈ ਕਿ ਅਦਾਕਾਰ ਦੀ ਹੱਤਿਆ ਕੀਤੀ ਗਈ ਸੀ।

-PTCNews

Related Post