ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ 'ਤੇ ਭੈਣ ਨੇ ਭਾਵੁਕ ਹੋ ਕੇ ਇੰਝ ਕੀਤਾ ਯਾਦ

By  Jagroop Kaur January 21st 2021 05:52 PM

Happy Birthday Sushant Singh Rajput : ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਬੇਸ਼ੱਕ ਅੱਜ ਇਸ ਦੁਨੀਆਂ 'ਚ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ’ਚ ਅਜੇ ਵੀ ਜ਼ਿੰਦਾ ਹਨ ਤੇ ਹਮੇਸ਼ਾ ਰਹਿਣਗੀਆਂ। ਅੱਜ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ। ਇਸ ਮੌਕੇ ਜਿਥੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਹਨ, ਉਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਅੱਜ ਵੀ ਯਾਦ ਕਰਕੇ ਭਾਵੁਕ ਹਨ।

ਸੁਸ਼ਾਂਤ ਦੀਆਂ ਚਾਰ ਭੈਣਾਂ ਦੇ ਇਕਲੌਤੇ ਭਰਾ ਤੇ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਨੇ 14 ਜੂਨ, 2020 ਨੂੰ ਹਮੇਸ਼ਾ-ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ ਤੇ ਅੱਜ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਯਾਦ ਕਰ ਰਹੇ ਹਨ।

ਸੁਸ਼ਾਂਤ ਦੇ ਜਨਮ ਦਿਨ 'ਤੇ ਇੱਕ ਵਾਰ ਫਿਰ ਟਵਿਟਰ ’ਤੇ ਲਗਾਤਾਰ #SushantDay ਤੇ #SSRBirthday ਟਰੈਂਡ ਕਰ ਰਿਹਾ ਹੈ। ਪ੍ਰਸ਼ੰਸਕ ਇਸ ਹੈਸ਼ਟੈਗ ਨਾਲ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਦਾਕਾਰ ਦੇ ਜਨਮਦਿਨ ’ਤੇ ਜਦੋਂ ਪ੍ਰਸ਼ੰਸਕ ਉਨ੍ਹਾਂ ਨੂੰ ਇੰਨਾ ਯਾਦ ਕਰ ਰਹੇ ਹਨ ਤਾਂ ਸੋਚੋ ਪਰਿਵਾਰ ਉਨ੍ਹਾਂ ਨੂੰ ਕਿੰਨਾ ਯਾਦ ਕਰ ਰਿਹਾ ਹੋਵੇਗਾ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ 2020 ਨੂੰ ਭੇਤਭਰੀ ਹਾਲਾਤਾਂ 'ਚ ਮੌਤ ਨੇ ਸਭ ਨੀ ਹਿਲਾ ਕੇ ਰੱਖ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਤੇ ਓਹਨਾ ਦੇ ਨਾਲ ਜੁੜੇ ਖਾਸ ਦੋਸਤਾਂ ਆਦਿ ਨੂੰ ਪੁਲਿਸ ਤੇ ਅਦਾਲਤ 'ਚ ਪੁੱਛਗਿੱਛ ਲਈ ਬੁਲਾਇਆ ਗਿਆ , ਰਿਆ ਚੱਕਰਵਰਤੀ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਪਰ ਹੁਣ ਉਹ ਜੇਲ੍ਹ ਤੋਂ ਬਾਹਰ ਹੈ , ਉਥੇ ਹੀ ਅਜੇ ਇਹ ਵੀ ਸਾਫ ਨਹੀਂ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਕਿ ਉਹਨਾਂ ਦੀ ਹੱਤਿਆ ਹੋਈ , ਇਸ ਤੇ ਖੁਲਾਸਾ ਹੋਣਾ ਅਜੇ ਬਾਕੀ ਹੈ. ਉਹਨਾਂ ਦੇ ਨਜ਼ਦੀਕੀ ਅੱਜ ਵੀ ਸੁਸ਼ਾਂਤ ਨੂੰ ਯਾਦ ਕਰਦੇ ਹਨ , ਸੁਸ਼ਾਂਤ ਅੱਜ ਵੀ ਲੋਕਾਂ ਦੇ ਜ਼ਹੀਨ 'ਚ ਜ਼ਿੰਦਾ ਹੈ।

Related Post