ਖੁਦ ਨੂੰ ਬੱਬਰਸ਼ੇਰਨੀ ਕਹਿਣ ਵਾਲੀ ਕੰਗਨਾ 'ਤੇ ਭਾਰੀ ਪਿਆ ਦੋਸਾਂਝਾ ਵਾਲਾ, ਬਾਲੀਵੁੱਡ ਸਿਤਾਰਿਆਂ ਨੇ ਖੁਲ੍ਹ ਕੇ ਕੀਤੀ ਤਰੀਫ

By  Jagroop Kaur December 3rd 2020 11:20 PM -- Updated: December 4th 2020 01:23 PM

ਬਾਲੀਵੁਡ ਵਿਚ ਫ਼ਿਲਮਾਂ ਦੇ ਨਾਲ ਨਾਲ ਆਪਣੀਆਂ ਬਿਆਨਬਾਜ਼ੀਆਂ ਨੂੰ ਲੈਕੇ ਚਰਚਾ 'ਚ ਰਹਿਣ ਵਾਲੀ ਕੰਗਨਾ , ਅੱਜ ਠੰਡੀ ਪੈ ਗਈ ਹੈ , ਅਤੇ ਖੁਦ ਨੂੰ ਬੱਬਰ ਸ਼ੇਰਨੀ ਕਹਿਣ ਵਾਲੀ ਕੰਗਨਾ ਅੱਜ ਕੱਲੀ ਰਹੀ ਗਈ ਜਦ ਉਸਨੇ ਦੋਸਾਂਝ ਵਾਲੇ ਨਾਲ ਪੰਗਾ ਲੈ ਲਿਆ |

Twitter War over Diljit and Kangana

ਪੰਜਾਬੀ ਗਾਇਕਾਂ ਨੇ ਕੰਗਨਾ ਨੂੰ ਨਿਸ਼ਾਨੇ ’ਤੇ ਲਿਆ ਤਾਂ ਕੰਗਨਾ ਨੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਤੇ ਗਲਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਤਾਂ ਫਿਰ ਕੀ ਸੀ ਕੰਗਨਾ ਆਪਣੇ ਟਵੀਟਸ ਰਾਹੀਂ ਦਿਲਜੀਤ ਦੋਸਾਂਝ ਨੂੰ ਵੀ ਬੋਲਣ ਲਗ ਗਈ ਜਿਸ ਵਿਚ ਉਸ ਨੇ ਦਿਲਜੀਤ ਉ ਕਰਨ ਜੌਹਰ ਦਾ ਪਾਲਤੂ ਕਿਹਾ , ਬਸ ਫਿਰ ਦਿਲਜੀਤ ਨੇ ਕੰਗਨਾ ਨੂੰ ਭਾਜੜਾਂ ਪਾ ਦਿਤੀਆਂ |

ਇਹਨੀਂ ਦਿਨੀ ਜਿਥੇ ਇਕ ਪਾਸੇ ਦਿੱਲੀ ‘ਚ ਕਿਸਾਨਾਂ ਦਾ ਸੰਘਰਸ਼ ਸਿਖਰਾਂ ‘ਤੇ ਹੈ ਉਥੇ ਹੀ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਵੀ ਪੰਜਾਬੀ ਕਲਾਕਾਰਾਂ ਦੇ ਨਿਸ਼ਾਨੇ ‘ਤੇ ਹੈ। ਜਿਵੇਂ ਕਿ ਸਭ ਜਾਂਦੇ ਹਨ ਕਿ ਕੰਗਨਾ ਰਣੌਤ ਦਾ ਵਿਰੋਧ ਪੰਜਾਬੀ ਕਲਾਕਾਰਾਂ ਵਲੋਂ ਲਗਾਤਾਰਾ ਜਾਰੀ ਹੈ। ਉਥੇ ਹੀ ਇਕ ਨਵੇਂ ਟਵੀਟ ਨੂੰ ਲੈਕੇ ਹੁਣ ਕੰਗਨਾ ਪੰਜਾਬ ਦੇ ਚੋਟੀ ਦੇ ਕਲਾਕਾਰ ਦਿਲਜੀਤ ਦੋਸਾਂਝ ਦੇ ਨਿਸ਼ਾਨੇ ‘ਤੇ ਹੈ ਅਤੇ ਉਹਨਾਂ ਨੇ ਵੀ ਕੰਗਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ

Related Post