ਸੁਖਬੀਰ -ਹਰਸਿਮਰਤ ਬਾਦਲ ਅੱਜ ਤਲਵੰਡੀ ਸਾਬੋ ਦੌਰੇ 'ਤੇ, ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਮੁਲਾਕਾਤ

By  Jashan A December 24th 2018 08:58 AM -- Updated: December 25th 2018 09:08 AM

ਸੁਖਬੀਰ -ਹਰਸਿਮਰਤ ਬਾਦਲ ਅੱਜ ਤਲਵੰਡੀ ਸਾਬੋ ਦੌਰੇ 'ਤੇ, ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਮੁਲਾਕਾਤ,ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਤਲਵੰਡੀ ਸਾਬੋ ਪਹੁੰਚ ਰਹੇ ਹਨ।

harsimrat kaur badal ਸੁਖਬੀਰ -ਹਰਸਿਮਰਤ ਬਾਦਲ ਅੱਜ ਤਲਵੰਡੀ ਸਾਬੋ ਦੌਰੇ 'ਤੇ, ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਮੁਲਾਕਾਤ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਾਰਸਿਮਰਤ ਕੌਰ ਬਾਦਲ ਪੰਚਾਇਤੀ ਚੋਣਾਂ ਸਬੰਧੀ ਅੱਜ ਸਵੇਰੇ 9.30 ਵਜੇ ਕਰੀਬ ਤਲਵੰਡੀ ਸਾਬੋ ਸਥਿਤ ਚੱਠਾ ਪੈਲੇਸ 'ਚ ਹਲਕੇ ਦੇ ਮੋਹਰੀ ਪਾਰਟੀ ਵਰਕਰਾਂ, ਸਮੂਹ ਵਿੰਗਾਂ ਦੇ ਅਹੁਦੇਦਾਰਾਂ, ਪੰਚਾਂ ਸਰਪੰਚਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ,

sad ਸੁਖਬੀਰ -ਹਰਸਿਮਰਤ ਬਾਦਲ ਅੱਜ ਤਲਵੰਡੀ ਸਾਬੋ ਦੌਰੇ 'ਤੇ, ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਮੁਲਾਕਾਤ

ਤਲਵੰਡੀ ਸਾਬੋ ਤੇ ਰਾਮਾਂ ਮੰਡੀ ਦੇ ਮੌਜੂਦਾ ਤੇ ਸਾਬਕਾ ਕੌਂਸਲਰਾਂ ਨਾਲ ਜ਼ਰੂਰੀ ਮੀਟਿੰਗ ਕਰਨਗੇ ਅਤੇ ਇਸ ਮੌਕੇ ਭਵਿੱਖੀ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੱਸ ਦੇਈਏ ਕਿ ਪਿਛਲੇ ਦਿਨੀ ਵੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਸਨ।

-PTC News

Related Post