ਤਾਮਿਲਨਾਡੁ 'ਚ ਭਾਰੀ ਬਾਰਿਸ਼ ਦੀ ਚਿਤਾਵਨੀ, ਚੇੱਨਈ ਸਮੇਤ 7 ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ

By  Jashan A November 22nd 2018 09:58 AM -- Updated: November 22nd 2018 07:02 PM

ਤਮਿਲਨਾਡੂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ , ਚੇੱਨਈ ਸਮੇਤ 7 ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ,ਚੇੱਨਈ: ਤਮਿਲਾਨਾਡੁ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬੇ ਦੇ 7 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਖਣ ਪੱਛਮ ਬੰਗਾਲ ਦੀ ਖਾੜੀ ਦੇ 'ਤੇ ਬਣ ਰਹੇ ਘੱਟ ਦਬਾਅ ਵਾਲੇ ਖੇਤਰ ਦੇ ਚਲਦੇ ਚੇੱਨਈ ਅਤੇ ਉਸ ਦੇ ਗੁਆਂਢੀ ਜ਼ਿਲ੍ਹਿਆਂ ਸਮੇਤ ਤਮਿਲਨਾਡੁ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋਈ। ਚੇੱਨਈ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਅੱਜ ਛੁੱਟੀ ਦੀ ਘੋਸ਼ਣਾ ਕੀਤੀ ਹੈ। ਉਥੇ ਹੀ ਇਸ ਬਾਰਿਸ਼ ਦੇ ਕਾਰਨ ਮਦਰਾਸ ਯੂਨੀਵਰਸਿਟੀ ਨੇ ਅੱਜ ਹੋਣ ਵਾਲੀ ਪ੍ਰੀਖਿਆ ਨੂੰ ਵੀ ਅੱਗੇ ਵਧਾ ਦਿੱਤਾ ਹੈ।

rainਮਦਰਾਸ ਯੂਨੀਵਰਸਿਟੀ ਨੇ ਬਿਆਨ ਜਾਰੀ ਕਰ ਕਿਹਾ ਕਿ ਮਦਰਾਸ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਵਜ੍ਹਾ ਨਾਲ 22 ਨਵੰਬਰ ਨੂੰ ਹੋਣ ਵਾਲੀਆਂ ਪਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਰੀਖਿਆ ਦੀ ਅਗਲੀ ਤਾਰੀਖ ਦੁਬਾਰਾ ਛੇਤੀ ਹੀ ਜਾਰੀ ਕੀਤੀ ਜਾਵੇਗੀ। ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਵਿਭਾਗ ਦੁਆਰਾ 22 ਨਵੰਬਰ ਨੂੰ ਆਯੋਜਿਤ ਹੋਣ ਵਾਲੀ ਪਰੀਖਿਆ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

cyclonਦਰਅਸਲ, ਦੱਖਣ ਪੱਛਮ ਬੰਗਾਲ ਦੀ ਖਾੜੀ ਦੇ 'ਤੇ ਬਣ ਰਹੇ ਘੱਟ ਦਬਾਅ ਵਾਲੇ ਖੇਤਰ ਦੇ ਚਲਦੇ ਚੇਂਨਈ ਅਤੇ ਉਸ ਦੇ ਗੁਆਂਢੀ ਜ਼ਿਲ੍ਹਿਆਂ ਸਮੇਤ ਤਮਿਲਨਾਡੁ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ।ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦੇ ਚੱਲਦੇ ਲੋਕਾਂ ਸ ਘਰੋਂ ਨਿਕਲਣਾ ਵੀ ਔਖਾ ਹੋ ਰਿਹਾ ਹੈ। ਜਿਸ ਦੇ ਚਲਦੇ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਸਕੂਲ ਕਾਲਜ ਬੰਦ ਕਰਵਾ ਦਿੱਤੇ ਹਨ, ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ।

—PTC News

Related Post