ਜਮਸ਼ੇਦਪੁਰ ਦੇ ਸਿੱਖ ਨੌਜਵਾਨ ਦਾ ਫਿਲੀਪੀਨਜ਼ 'ਚ ਗੋਲੀਆਂ ਮਾਰ ਕੇ ਕਤਲ

By  Baljit Singh July 12th 2021 05:21 PM

ਮਨੀਲਾ: ਫਿਲੀਪੀਨਜ਼ ਤੋਂ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਇੱਥੇ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਿ੍ਰਤਕ ਸਿੱਖ ਨੌਜਵਾਨ ਦਾ ਨਾਂ ਤਰਨਜੀਤ ਸਿੰਘ ਹੈ, ਜਿਸ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਦੁਖਦਾਈ ਘਟਨਾ ਫਿਲੀਪੀਨਜ਼ ਦੇ ਮਨੀਲਾ ’ਚ ਐਤਵਾਰ ਨੂੰ ਵਾਪਰੀ।

ਪੜੋ ਹੋਰ ਖਬਰਾਂ: ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ ‘The Golden Boy’ ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

35 ਸਾਲਾ ਤਰਨਜੀਤ ਸਿੰਘ ਦਾ ਮਨੀਲਾ ’ਚ ਉਸ ਦੇ ਰੈਸਟੋਰੈਂਟ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਦੱਸ ਦੇਈਏ ਕਿ ਤਰਨਜੀਤ, ਮਨੀਲਾ ਵਿਖੇ ਪਿਛਲੇ 3 ਸਾਲਾਂ ਤੋਂ ‘ਇੰਡੀਅਨ ਰੈਸਟੋਰੈਂਟ’ ਚਲਾਉਂਦਾ ਸੀ। ਮਿ੍ਰਤਕ ਤਰਨਜੀਤ ਦੇ ਪਿਤਾ ਸ. ਦਿਆਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਉਂ ਮਾਰਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਮਿ੍ਰਤਕ ਸਿੱਖ ਨੌਜਵਾਨ ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ਦੇ ਮਾਨਗੋ ਬਸਤੀ ਦਾ ਰਹਿਣ ਵਾਲਾ ਸੀ।

ਪੜੋ ਹੋਰ ਖਬਰਾਂ: ਪਲੇਟਫਾਰਮ ਟਿਕਟ ‘ਤੇ ਵੀ ਕਰ ਸਕਦੇ ਹੋ ਰੇਲ ਸਫ਼ਰ , ਯਾਤਰਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਨਿਯਮ

ਓਧਰ ਤਰਨਜੀਤ ਦੇ ਚਾਚਾ ਗੁਰਦੀਪ ਸਿੰਘ ਨੇ ਕਿਹਾ ਕਿ ਹਮਲਾਵਰ ਬੰਦੂਕ ਲੈ ਕੇ ਰੈਸਟੋਰੈਂਟ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਕਿਹਾ ਕਿ ਹਾਲਾਂਕਿ ਤਰਨਜੀਤ ਖ਼ੁਦ ਨੂੰ ਬਚਾਉਣ ਲਈ ਉੱਥੋਂ ਦੌੜਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੱਛੋਂ ਹੀ ਉਸ ’ਤੇ ਗੋਲੀਆਂ ਚਲਾਈਆਂ। ਗੁਰਦੀਪ ਨੇ ਕਿਹਾ ਕਿ ਅਸੀਂ ਤਰਨਜੀਤ ਦੀ ਮਿ੍ਰਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ ਸੂਬਾਈ ਸਰਕਾਰ ਦੇ ਮਾਧਿਅਮ ਤੋਂ ਕੇਂਦਰੀ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਤਰਨਜੀਤ ਦੀ ਮਿ੍ਰਤਕ ਦੇਹ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਜਾਵੇ। ਦਰਅਸਲ ਫਿਲੀਪੀਨਜ਼ ਅਤੇ ਭਾਰਤ ਵਿਚਾਲੇ ਸਿੱਧੀ ਹਵਾਈ ਸੇਵਾ ਨਾ ਹੋਣ ਕਰ ਕੇ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਉਣ ’ਚ ਪਰੇਸ਼ਾਨੀ ਆ ਰਹੀ ਹੈ।

ਪੜੋ ਹੋਰ ਖਬਰਾਂ: ਮਨਜਿੰਦਰ ਸਿਰਸਾ ਵੱਲੋਂ ਕੇਂਦਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ

-PTC News

Related Post