ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ

By  Jashan A May 14th 2019 06:26 PM -- Updated: May 14th 2019 07:39 PM

ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ,ਤਰਨਤਾਰਨ: ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸਿਖਰਾਂ 'ਤੇ ਹੈ।ਜਿਸ ਦੌਰਾਨ ਉਮੀਦਵਾਰ ਆਪਣੇ-ਆਪਣੇ ਹਲਕੇ 'ਚ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਵੱਲੋਂ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

sad ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ

ਹੋਰ ਪੜ੍ਹੋ:ਸੁਖਪਾਲ ਖਹਿਰਾ ਖ਼ਿਲਾਫ਼ ਦਰਜ ਹੋਵੇ ਦੇਸ਼ ਧ੍ਰੋਹ ਦਾ ਮਾਮਲਾ:ਬੀਬੀ ਜਗੀਰ ਕੌਰ

ਤਰਨਤਾਰਨ ਦੇ ਪਿੰਡਾਂ ਪੰਡੋਰੀ ਸਿੱਧਵਾਂ, ਗੱਗੋਬੁਆ, ਗੰਢੀਵਿੰਡ, ਨੌਸ਼ਹਿਰਾ ਢਾਲਾ ਅਤੇ ਝਬਾਲ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ,ਜਿਨ੍ਹਾਂ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕੀਤਾ।

sad ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ

ਇਸ ਮੌਕੇ ਅਕਾਲੀ ਦਲ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਤਰਨਤਾਰਨ ਚ ਕਾਂਗਰਸ ਦੇ ਇਸ਼ਾਰੇ ਤੇ ਅਕਾਲੀ ਵਰਕਰਾਂ ਤੇ ਆਗੂਆਂ ਦੇ ਘਰਾਂ ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਾਂਗਰਸੀਆਂ ਵੱਲੋਂ ਲੋਕਾਂ ਨੂੰ ਝੂਠੇ ਕੇਸਾਂ ਚ ਫਸਾਉਣ ਦਾ ਦਬਾਅ ਬਣਾ ਕੇ ਚੋਣ ਮੀਟਿੰਗਾਂ ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

sad ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ

ਇਸ ਮੌਕੇ ਬੀਬੀ ਜਗੀਰ ਕੌਰ ਤੇ ਤਰਨਤਾਰਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਾਂਗਰਸੀਆਂ 'ਤੇ ਅਕਾਲੀਆਂ 'ਤੇ ਦਬਾਅ ਬਣਾਉਣ ਦੇ ਦੋਸ਼ ਵੀ ਲਗਾਏ। ਉਹਨਾਂ ਕਿਹਾ ਕਿ ਕਾਂਗਰਸੀ ਆਪਣੇ ਹਾਰ ਨੂੰ ਦੇਖ ਬੌਖਲਾ ਰਹੇ ਹਨ। ਇਥੇ ਹੀ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਰਕਰਾਂ ਨੂੰ ਹੋਂਸਲਾ ਦਿੰਦਿਆਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਰਕਰਾਂ ਨਾਲ ਡੱਟ ਕੇ ਖੜੇਗੀ।

ਹੋਰ ਪੜ੍ਹੋ:ਲੋਕ ਸਭਾ ਚੋਣਾਂ 2019: ਯੂਥ ਅਕਾਲੀ ਦਲ ਅੱਜ ਫਾਜ਼ਿਲਕਾ ਜ਼ਿਲ੍ਹੇ ‘ਚ ਕਰੇਗਾ 3 ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

sad ਤਰਨਤਾਰਨ 'ਚ ਕਾਂਗਰਸ ਦੇ ਇਸ਼ਾਰੇ 'ਤੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਦੇ ਘਰਾਂ 'ਚ ਪੁਲਿਸ ਕਰ ਰਹੀ ਹੈ ਛਾਪੇਮਾਰੀ: ਬੀਬੀ ਜਗੀਰ ਕੌਰ

ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਪੰਜਾਬ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post