ਪੰਚਾਇਤੀ ਚੋਣਾਂ: ਤਰਨਤਾਰਨ ਦੇ ਪਿੰਡ ਭੋਜੀਆਂ 'ਚ ਵੋਟ ਪਾਉਣ ਨੂੰ ਲੈ ਕੇ ਭਿੜੇ ਵੋਟਰ

By  Jashan A December 30th 2018 10:28 AM

ਪੰਚਾਇਤੀ ਚੋਣਾਂ: ਤਰਨਤਾਰਨ ਦੇ ਪਿੰਡ ਭੋਜੀਆਂ 'ਚ ਵੋਟ ਪਾਉਣ ਨੂੰ ਲੈ ਕੇ ਭਿੜੇ ਵੋਟਰ,ਤਰਨਤਾਰਨ: ਪੰਜਾਬ ਦੇ ਪਿੰਡਾਂ 'ਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 4 ਵਜੇ ਤਕ ਚੱਲੇਗੀ ਅਤੇ ਗਿਣਤੀ ਵੋਟਾਂ ਦੀ ਸਮਾਪਤੀ ਤੋਂ ਬਾਅਦ ਹੋਵੇਗੀ। ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਤਰਨਤਾਰਨ ਦੇ ਨੇੜਲੇ ਪਿੰਡ ਭੋਜੀਆਂ 'ਚ ਵੋਟ ਪਾਉਣ ਨੂੰ ਲੈ ਕੇ ਜ਼ਬਰਦਸਤ ਲੜਾਈ ਹੋਈ।

tarntarn ਪੰਚਾਇਤੀ ਚੋਣਾਂ: ਤਰਨਤਾਰਨ ਦੇ ਪਿੰਡ ਭੋਜੀਆਂ 'ਚ ਵੋਟ ਪਾਉਣ ਨੂੰ ਲੈ ਕੇ ਭਿੜੇ ਵੋਟਰ

ਲੜਾਈ ਪੋਲਿੰਗ ਬੂਥ ਦੇ ਅੰਦਰ ਹੀ ਹੋਈ। ਜਿਥੇ ਲੋਕਾਂ ਵੱਲੋਂ ਇਕ ਦੂਸਰੇ ਖਿਲਾਫ ਜੰਮ ਕੇ ਘਸੁੰਨ ਮੁੱਕੀ ਵੀ ਚੱਲੀਆਂ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਲੜਾਈ 'ਤੇ ਕਾਬੂ ਪਾਇਆ।

ਹੋਰ ਪੜ੍ਹੋ: ਪੰਚਾਇਤੀ ਚੋਣਾਂ: ਅੰਮ੍ਰਿਤਸਰ ‘ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ ‘ਚ 10 ਪ੍ਰਤੀਸ਼ਤ ਹੋਈ ਪੋਲਿੰਗ

ਨਾਲ ਸੰਗਰੂਰ ਦੇ ਪਿੰਡ ਰੁਪਾਲੋ ‘ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ ‘ਤੇ ਵੋਟਿੰਗ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ।

tarntarn ਪੰਚਾਇਤੀ ਚੋਣਾਂ: ਤਰਨਤਾਰਨ ਦੇ ਪਿੰਡ ਭੋਜੀਆਂ 'ਚ ਵੋਟ ਪਾਉਣ ਨੂੰ ਲੈ ਕੇ ਭਿੜੇ ਵੋਟਰ

ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।

-PTC News

Related Post