Wed, May 8, 2024
Whatsapp

ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ

Written by  Jashan A -- December 30th 2018 10:10 AM
ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ

ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ

ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ,ਅੰਮ੍ਰਿਤਸਰ: ਪੰਜਾਬ ਦੇ ਪਿੰਡਾਂ 'ਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 4 ਵਜੇ ਤਕ ਚੱਲੇਗੀ ਅਤੇ ਗਿਣਤੀ ਵੋਟਾਂ ਦੀ ਸਮਾਪਤੀ ਤੋਂ ਬਾਅਦ ਹੋਵੇਗੀ। [caption id="attachment_234189" align="aligncenter" width="300"]amritsar ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ[/caption] ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਹੋਰ ਪੜ੍ਹੋ: ਖੰਨਾ ਦੇ ਪਿੰਡ ਅਲੋੜ ਵਿੱਚ ਵੋਟਰ ਲਿਸਟਾਂ ਵਿੱਚ ਹੋਈ ਹੇਰਾ ਫੇਰੀ , 5 ਵਾਰ ਰਹਿ ਚੁੱਕੇ ਅਕਾਲੀ ਦਲ ਦੇ ਸਰਪੰਚ ਦਾ ਨਾਂਅ ਵੋਟਰ ਲਿਸਟ ਵਿੱਚੋਂ ਗਾਇਬ ਉਥੇ ਹੀ ਪਿੰਡ ਰੁਪਾਲੋ ‘ਚ ‘ਚ ਵੋਟਿੰਗ ਪ੍ਰਕਿਰਿਆ ਰੁਕ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ ‘ਤੇ ਵੋਟਿੰਗ ਪ੍ਰੀਕਿਰਿਆ ਰੋਕ ਦਿੱਤੀ ਗਈ ਹੈ। [caption id="attachment_234190" align="aligncenter" width="300"]amritsar ਪੰਚਾਇਤੀ ਚੋਣਾਂ: ਅੰਮ੍ਰਿਤਸਰ 'ਚ ਵੋਟਰਾਂ ਚ ਭਾਰੀ ਉਤਸ਼ਾਹ, ਪਹਿਲੇ ਘੰਟੇ 'ਚ 10 ਪ੍ਰਤੀਸ਼ਤ ਹੋਈ ਪੋਲਿੰਗ[/caption] ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈਣਗੇ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। -PTC News


Top News view more...

Latest News view more...