ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਕੋਲੋ ਕੀਤੀ ਅਸਤੀਫੇ ਦੀ ਮੰਗ

By  Joshi January 5th 2018 02:13 PM

Teachers demand Punjab CM resignation due to his dictator policies: ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਕੋਲੋ ਕੀਤੀ ਅਸਤੀਫੇ ਦੀ ਮੰਗ

ਮੁੱਖ ਮੰਤਰੀ 'ਤੇ ਲਾਇਆ ਅਧਿਆਪਕਾਂ ਦੇ ਦੁੱਖ-ਦਰਦ ਅੱਖੋ ਓਹਲੇ ਕਰਨ ਦਾ ਦੋਸ਼

ਕਿਹਾ ਜਾਂਦਾ ਹੈ ਕਿ ਅਧਿਆਪਕ ਦੇਸ਼ ਦਾ ਨਿਰਮਾਤਾ ਹੁੰਦਾ ਹੈ ਪ੍ਰੰਤੂ ਸਰਕਾਰਾ ਤੇ ਸਮਂੇ ਦੀ ਮਾਰ ਖਾਕੇ ਅੱਜ ਇਸ ਦੇਸ਼ ਨਿਰਮਾਤਾ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ।ਇਹ ਪ੍ਰਗਟਾਵਾ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਅਧਿਆਪਕ ਯੂਨੀਅਨ ਦੇ ਸਟੇਟ ਕਮੇਟੀ ਦੇ ਆਗੂ ਸਵਰਨਾ ਦੇਵੀ,ਨਿਸ਼ਾਂਤ ਕੁਮਾਰ,ਕੁਲਵੰਤ ਕੁਮਾਰੀ,ਅਰਾਧਨਾ,ਜਸ਼ਨਜੋਤ ਕੋਰ,ਹਰਮੀਤ ਸਿੰਘ,ਕਰਮਜੀਤ ਕੋਰ,ਕਰਤਾਰ ਚੰਦ ਆਦਿ ਨੇ ਕੀਤਾ। ਉਹਨਾ ਨੇ ਦੱਸਿਆ ਕਿ ੭੮੦੦ ਦੇ ਕਰੀਬ  ਪੰਜ਼ਾਬ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ੧੪ ਸਾਲਾ ਤੋ ਨਿਯੁਕਤ ਈ.ਜੀ.ਐਸ/ਏ.ਆਈ.ਈ/ਐਸ.ਟੀ.ਆਰ ਅਧਿਆਪਕਾਂ ਕੰਮ ਕਰ ਰਹੇ ਹਨ।

ਆਖਦੇ ਨੇ ਬਾਰਹੀ ਸਾਲੀ ਰੂੜੀ ਦੀ ਵੀ ਸੁਣੀ ਜਾਂਦੀ ਹੈ,ਸ੍ਰੀ ਰਾਮ ਚੰਦਰ ਜੀ ਵੀ ਬਨਵਾਸ ਕੱਟਕੇ ੧੪ ਸਾਲਾ ਬਾਅਦ ਅਯੁੱਧਿਆ ਵਾਪਸ ਪਰਤ ਆਏ ਸਨ ਪ੍ਰੰਤੂ ਇਹਨਾ ਅਧਿਆਪਕਾਂ ਦਾ ਸੰਤਾਪ ੧੪ ਸਾਲਾ ਬਾਅਦ ਵੀ ਉਸੇ ਤਰ੍ਹਾਂ ਕਾਇਮ ਹੈ।ਇਹਨਾ ੧੪ ਸਾਲਾ ਵਿਚ ਬਹੁਤ ਸਾਰੇ ਅਧਿਆਪਕ ਸੰਘਰਸ਼ ਦੀ ਬਲ੍ਹੀ ਚੜ ਗਏ, ਬਹੁਤ ਸਾਰੇ ਅਧਿਆਪਕਾਂ ਦੀ ਨਿੱਜੀ ਜਿੰਦਗੀ ਗੁਰਬਤ ਦੀਆਂ ਘੁੰਮਣ ਘੇਰੀਆ ਵਿਚ ਰੁਲ ਗਈ। ਇਹ ਅਧਿਆਪਕ ੧੪ ਸਾਲਾ ਬਾਅਦ ਵੀ ਗੁਜ਼ਾਰੇ ਜੋਗੀ ਤਨਖਾਹ ਲੈਣ ਲਈ ਤਰਸਦੇ ਹੋਏ ਭਵਿੱਖ ਵਿਚ ਪੱਕੇ ਹੋਣ ਦੀ ਉਮੀਦ ਵਿਚ ਸਿਰਫ ੫੦੦੦ ਰੁਪਏ ਮਹੀਨਾ ਤਨਖਾਹ ਤੇ ਸਿੱਖਿਆ ਵਿਭਾਗ ਦਾ ਹਰੇਕ ਕੰਮ ਕਰ ਰਹੇ ਹਨ।

Teachers demand Punjab CM resignation due to his dictator policies: ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਪੰਜ਼ਾਬ  ਦੀਆਂ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਰਾਹੀ ਬਕਾਇਦਾ ਈ.ਟੀ.ਟੀ. ਦਾ ਕੋਰਸ ਕਰਵਾਇਆ ਤੇ ਕੋਰਸ ਪਾਸ ਕਰਨ ਪਿਛੋ ਇਹਨਾ ਅਧਿਆਪਕਾਂ ਨੂੰ ਦੁਬਾਰਾ ੫੦੦੦ ਰੁ: ਉੱਤੇ ਸਕੂਲਾਂ ਵਿਚ ਨਿਯੁਕਤ ਕਰ ਦਿੱਤਾ।੧੪ ਸਾਲਾ ਬਾਅਦ ਵੀ ਸਰਕਾਰ ਕਦੇ ਟੀ.ਈ.ਟੀ. ਟੈਸਟ ਪਾਸ ਨਾ ਹੋਣ ਦਾ ਬਹਾਨਾ ਲਗਾਕੇ ਤੇ ਕਦੇ ਕਿਸੇ ਹੋਰ ਢੁੱਚਰ ਕਾਰਨ ਇਹਨਾ ਨੂੰ ਰੈਗੂਲਰ ਸਕੇਲ ਦੇਣ ਤੌ ਮੁਨਕਰ ਹੋ ਰਹੀ ਹੈ।ਹੁਣੇ ਹੁਣੇ ਸਰਕਾਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਵਿਚ ਇਹਨਾ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ।ਇਹਨਾ ਅਧਿਆਪਕਾਂ ਨੇ ਹੀ ਘਰ-ਘਰ ਫਿਰਕੇ ੩ ਤੋ ੬ ਸਾਲ ਦੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆਂ ਲਈ ਇਕਠਾ ਕੀਤਾ ਹੈ।ਬਹੁਤ ਸਾਰੇ ਅਧਿਆਪਕਾਂ ਨੇ ਆਪਣੇ ਪਲਿa ਪੈਸੇ ਖਰਚ ਕਰਕੇ ਨੰਨ੍ਹੇ ਮੁੰਨੇ ਬੱਚਿਆ ਲਈ ਖਿਡੌਣਿਆਂ ਅਤੇ ਹੋਰ ਸੱਮਗਰੀ ਦਾ ਪ੍ਰਬੰਧ ਕੀਤਾ ਹੈ।

Teachers demand Punjab CM resignation due to his dictator policiesਪ੍ਰੰਤੂ ਇਸਦੇ ਬਾਵਜੂਦ ਵੀ ਸਰਕਾਰ ਇਹਨਾ ਅਧਿਆਪਕਾਂ ਦੇ ਯੋਗਦਾਨ ਨੂੰ ਸਵੀਕਾਰ ਕਰਕੇ ਇਹਨਾਂ ਨੂੰ ਢੁੱਕਵਾਂ ਰੁਤਬਾਂ ਤੇ ਤਨਖਾਹ ਦੇਣ ਲਈ ਤਿਆਂਰ ਨਹੀ ਹੈ।ਉਹਨਾ  ਸਰਕਾਰ ਉਪਰ ਦੋਸ਼ ਲਾਇਆ ਕਿ ਵੋਟਾਂ ਤੋ ਪਹਿਲਾ ਮੁੱਖ ਮੰਤਰੀ ਅਤੇ ਮਨਪ੍ਰੀਤ ਬਾਦਲ ਸਾਡੇ ਕੋਲ ਧਰਨੇ ਤੇ ਆਏ ਸਨ ਤੇ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਪਹਿਲੀ ਕੈਬਨਟ ਮੀਟਿੰਗ ਵਿਚ ਤੁਹਾਡਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਪਰ ਅਜ ਤਕ ਸਰਕਾਰ ਆਂਪਣੇ ਵਾਦੇ ਤੇ ਪੂਰੀ ਨਹੀ aੁੱਤਰੀ।ਉਹਨਾ ਕਿਹਾ ਕਿ ਜਦੋ ਅਸੀ ਸਰਕਾਰ ਦੇ ਮੰਤਰੀ ਕੋਲ ਜਾਂਦੇ ਹਾਂ ਤਾ ਉਹ ਅਗਿa ਦੁੱਖ ਸੁਣਨ ਦੀ ਬਜਾਏ ਸਾਨੂੰ ਇਹ ਕਹਿ ਦਿੰਦੇ ਹਨ ਕਿ ਤੁਸੀ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਕੋਲ ਜਾa ਤੁਹਾਡਾ ਕੰਮ ਉਹਨਾ ਨੇ ਕਰਨਾ ਹੈ।ਜੇਕਰ ਅਧਿਆਪਕ ਕ੍ਰਿਸ਼ਨ ਕੁਮਾਰ ਕੋਲ ਜਾਂਦ ਹਨ ਤਾਂ ਉਹ ਅਗਿa ਕਹਿ ਦਿੰਦੇ ਹਨ ਕਿ ਤੁਹਾਡਾ ਕੰਮ ਸਰਕਾਰ ਨੇ ਕਰਨਾ ਹੈ ਇਹ ਮੇਰੇ ਵੱਸ ਦੀ ਗਲ ਨਹੀ।

ਸਰਕਾਰ ਦੀ ਇਸ ਬੇਰੁੱਖੀ ਕਾਰਨ ਹੀ ਇਹ ਅਧਿਆਪਕ ਬਹੁਤ ਸਾਰੇ ਨਿੱਜੀ ਅਤੇ ਸਮਾਜਿਕ ਦੁਖਾਂਤ ਹੰਢਾਉਣ ਲਈ ਮਜ਼ਬੂਰ ਹਨ।

ਵਧੇਰੇ ਅਧਿਆਪਕ ਕਿਸੇ ਰੁਜ਼ਗਾਰ ਲਈ ਬੇਨਤੀ ਪੱਤਰ ਦੇਣ ਦੀ ਉਮਰ ਹੱਦ ਪਾਰ ਕਰ ਚੁੱਕੇ ਹਨ।ਨਿੱਗੁਣੀਆਂ ਤਨਖਾਹਾਂ ਕਾਰਨ ਵਿਆਹ ਦੀ ਉਮਰ ਪਾਰ ਕਰ ਚੁੱਕੇ ਅਧਿਆਪਕ ਢੁੱਕਵੇ ਰਿਸ਼ਤੇ  ਦੀ ਉਡੀਕ ਦੇ ਵਿਚ ਬੁੱਢੇ ਹੋ ਰਹੇ ਹਨ।ਪੈਸੇ ਦੀ ਤੰਗੀ ਕਾਰਨ ਬਹੁਤ ਸਾਰੇ ਪਹਿਲਾਂ ਵਿਆਹੇ ਅਧਿਆਪਕਾਂ ਦਾ ਤਲਾਕ ਹੋ ਜਾਣ ਤਕ ਦੀ ਨੋਬਤ ਆ ਚੁੱਕੀ ਹੈ।ਇੰਨੀ ਲੰਬੀ ਉਡੀਕ ਦੇ ਸਤਾਏ ਇਹ ਅਧਿਆਪਕ ਨਿਰਾਸ਼ਾ ਤੇ ਵਿਸ਼ਾਦ ਦਾ ਸ਼ਿਕਾਰ ਹੋਕੇ ਕਿਸਾਨਾ ਵਾਂਗ ਹੀ ਖੁਦਕੁਸ਼ੀਆਂ  ਦੀ ਕਗਾਰ ਉੱਤੇ ਖੜ੍ਹੇ ਹਨ।ਸਰਕਾਰੀ ਸਕੂਲਾਂ ਵਿਚ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਅਧਿਆਪਕਾ ਨੂੰ  ਪ੍ਰੀ ਨਰਸਰੀ ਅਧਿਆਂਪਕਾ ਵਿਚ ਮਰਜ ਕਰਕੇ ਰੈਗੂਲਰ ਗ੍ਰੇਡ ਵਿਚ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।

ਉਹਨਾ ਕਿਹਾ ਕਿ ਜੇਕਰ ੯ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਅਧਿਆਪਕਾ ਨਾਲ ਮੁਲਾਕਾਤ ਕਰਨੀ ਵੀ ਵਾਜਿਬ ਨਹੀ ਸਮਝੀ ਤਾ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੌ ਅਸਤੀਫੇ ਦੇ ਦੇਣਾ ਚਾਹੀਦਾ ਹੈ ਅਤੇ ਜੇਕਰ ਨੋਕਰਸ਼ਾਹੀ ਨੇ ਹੀ ਫੈਂਸਲੇ ਕਰਨੇ ਹਨ ਤਾਂ ਪੰਜਾਬ ਵਿਚ ਗਵਰਨਰ ਰਾਜ ਲਾਗੂ ਕਰਨਾ ਚਾਹੀਦਾ ਹੈ

—PTC News

Related Post